Thursday, January 22, 2015

ਪਾਣੀ ਦੀ ਬੋਤਲ

-        ਉਏ ਫਿਡਿਆ, ਕਿਧਰ ਨੂੰ?
ਮੈਂ ਉਸ ਨੂੰ ਕਾਹਲੀ ਨਾਲ ਜਾਂਦਿਆਂ ਦੇਖ ਕੇ ਅਵਾਜ਼ ਮਾਰੀ
ਸਾਰੇ ਉਸ ਨੂੰ ਫਿੱਡਾ ਫਿੱਡਾ ਹੀ ਆਖਦੇ ਸਨ, ਅਸਲੀ ਨਾਂ ਦੀ ਭਿਣਕ ਕਿਸੇ ਕੋਲ ਨਹੀਂ ਸੀਉਹ ਮਸ਼ਹੂਰ ਸੀ ਕਿਉਂ ਕਿ ਉਹ ਪਾਣੀ ਦਾ ਜੱਗ ਲਈ ਇਧਰ ਉਧਰ ਦੋੜਦਾ, ਹਫਦਾ ਹੋਇਆ ਲੋਕਾਂ ਕੋਲ ਪਹੁੰਚਦਾਉਹ ਲੋਕਾਂ ਨੂੰ ਪਾਣੀ ਪਿਆਉਂਦਾ ਸੀਕਚਿਹਰੀ ਵਿੱਚ ਹਰ ਆਏ ਗਏ ਨੂੰ ਪਾਣੀ ਪਿਉਂਣਾ ਹੀ ਉਹਦਾ ਕੰਮ ਸੀਉਸ ਨੂੰ ਕਿਸੇ ਨੇ ਨਹੀਂ ਸੀ ਆਖਿਆ ਕਿ ਉਹ ਇਹ ਕੰਮ ਕਰਿਆ ਕਰੇ

ਖੋਰੇ ਪਹਿਲੇ ਦਿਨ ਉਸ ਨੇ ਕਿਸੇ ਨੂੰ ਪਾਣੀ ਪਿਆਇਆ ਹੋਵੇਗਾ ਤੇ ਫੇਰ ਉਹ ਇਸੇ ਕੰਮ ਤੇ ਹੋ ਗਿਆਵੈਸੇ ਉਹ ਇਸ ਕੰਮ ਦਾ ਕੋਈ ਪੈਸਾ ਨਹੀਂ ਸੀ ਲੈਂਦਾਉਸ ਦੇ ਹੱਥ ਵਿੱਚ ਪਾਣੀ ਦਾ ਜੱਗ ਹੁੰਦਾ ਸੀ ਚਿੱਬਾ ਜਿਹਾ, ਅਲੂਮੀਨੀਅਮ ਦਾ, ਜਿਹੋ ਜਿਹਾ ਤੁਸੀਂ ਆਮ ਚਾਹ ਵਾਲੀਆਂ ਦੁਕਾਨਾਂ ਤੋਂ ਵੇਖਦੇ ਹੋਇਹ ਜੱਗ ਵੀ ਉਸ ਨੇ ਕਿਸੇ ਚਾਹ ਵਾਲੇ ਖੋਖੇ ਤੋਂ ਹੀ ਮਾਰਿਆ ਸੀਦੂਜੇ ਹੱਥ ਵਿੱਚ ਸਟੀਲ ਦਾ ਗਿਲਾਸ ਸੀ ਜਿਸ ਉਪਰ ਇਕ ਪਾਸੇ ਪੰਜਾਬੀ ਵਿੱਚ ਕੁਝ ਲਿਖਿਆ ਹੋਇਆ ਸੀ ਤੇ ਉਸ ਦੀ ਕੰਗਣੀ ਦੇ ਇਕ ਪਾਸੇ ਛੇਕ ਕੀਤਾ ਹੋਇਆ ਸੀਇਹ ਨਿਸ਼ਾਨੀ ਸੀ ਕਿ ਉਹ ਗਿਲਾਸ ਕਦੇ ਕਿਸੇ ਛਬੀਲ ਉਪਰ ਵਰਤਿਆ ਜਾਂਦਾ ਹੋਵੇਗਾਗਰਮੀਆਂ ਵਿੱਚ ਚਾਰੇ ਪਾਸੇ ਫਿੱਡਾ ਫਿੱਡਾ ਹੀ ਹੁੰਦੀ ਰਹਿੰਦੀ ਸੀਕਚਹਿਰੀ ਵਿੱਚ ਵਸੀਕਾ ਨਵੀਸ ਆਪਣੇ ਗਾਹਕਾਂ ਨੂੰ ਪਾਣੀ ਪਿਲਾਉਣ ਲਈ ਉਸ ਨੂੰ ਅਵਾਜ਼ ਮਾਰਦੇ, ਕਦੇ ਕੋਈ ਮੁਨਸ਼ੀ ਉਚੀ ਸਾਰੀ ਅਵਾਜ਼ ਦਿੰਦਾ ਤਾਂ ਉਹ ਕਚਹਿਰੀ ਦੇ ਕਿਸੇ ਨਾ ਕਿਸੇ ਕੋਨੇ ਤੋਂ ਪ੍ਰਗਟ ਹੋ ਜਾਂਦਾ

ਉਹ ਪੜ੍ਹਿਆ ਲਿਖਿਆ ਨਹੀਂ ਸੀਸਿਧਰਾ ਸੀਉਹ ਸਹੀ ਤਰ੍ਹਾਂ ਬੋਲ ਵੀ ਨਹੀਂ ਸੀ ਸਕਦਾ ਤੇ ਉਸ ਨੂੰ ਦੇਖ ਕੇ ਕੋਈ ਉਸ ਨੂੰ ਆਪਣੇ ਕੋਲ ਨਾ ਬਿਠਾਏ, ਪਰ ਪਾਣੀ ਚੀਜ਼ ਹੀ ਅਜੇਹੀ ਸੀ ਕਿ ਹਰ ਕੋਈ ਉਸ ਨੂੰ ਆਵਾਜ਼ ਮਾਰਦਾ ਤੇ ਉਸ ਤੋਂ ਪਾਣੀ ਮੰਗ ਕੇ ਪੀਂਦਾ ਸੀਇਹ ਉਸ ਦੀ ਨੌਕਰੀ ਨਹੀਂ ਸੀ ਉਸ ਦਾ ਕਸਬ ਨਹੀਂ ਸੀਇਸ ਵਾਸਤੇ ਉਸ ਨੂੰ ਕੋਈ ਪੈਸੇ ਨਹੀਂ ਸੀ ਦਿੰਦਾਨਾ ਉਹ ਪੈਸੇ ਹੀ ਮੰਗਦਾ ਸੀਬੱਸ ਸ਼ਾਮ ਢਲੇ ਉਹ ਵਸੀਕਾ ਨਵੀਸਾਂ ਦੀਆਂ ਕੁਰਸੀਆਂ ਮੇਜ਼, ਬਸਤੇ, ਫਾਈਲਾਂ ਸਮੇਟਣ ਵਿੱਚ ਹੱਥ ਵਟਾ ਦਿੰਦਾ ਤੇ ਉਹ ਅੱਗਿਉਂ ਉਸ ਨੂੰ ਦਸ ਵੀਹ ਰੁਪਈਏ ਦੇ ਛਡਦੇਕੋਈ ਜ਼ਿੰਮੀਦਾਰ ਜਦੋਂ ਜ਼ਮੀਨਾਂ ਦੀ ਰਜਿਸਟਰੀ ਜਾਂ ਇੰਤਕਾਲ ਲਈ ਆਉਂਦੇ ਤਾਂ ਖੁਸ਼ੀ ਨਾਲ ਉਸ ਨੂੰ ਸੋ ਪੰਜਾਹ ਰੁਪਏ ਦੇ ਛਡਦੇਏਨੇ ਨਾਲ ਉਹ ਖੁਸ਼ ਹੋ ਜਾਂਦਾ
-        ਉਏ ਫਿੱਡਿਆ, ਕੀ ਗੱਲ ਅੱਜ ਬੜੀ ਸ਼ਕਲ ਬਦਲੀ ਹੈ
ਉਸ ਨੂੰ ਰੋਜ਼ ਬੁਰੇ ਹਾਲ ਵਿੱਚ ਰੁਲੇ ਖੁਲੇ ਨੂੰ ਦੇਖਣ ਵਾਲਿਆਂ ਨੂੰ ਅੱਜ ਕੁਝ ਅਜੀਬ ਲੱਗ ਰਿਹਾ ਸੀਉਸ ਦਾ ਪਜਾਮਾ ਜੋ ਅਕਸਰ ਮੈਲਾ ਜਿਹਾ ਹੁੰਦਾ ਸੀ ਜਿਸ ਦਾ ਇਕ ਪਹੁੰਚਾ ਉਪਰ ਟੁੰਗਿਆ ਹੁੰਦਾ ਸੀ, ਅੱਜ ਢੰਗ ਸਿਰ ਦਾ ਸੀਵਾਲ ਤੇਲ ਲਾ ਕੇ ਵਾਹੇ ਹੋਏ ਸਨਤਾਜ਼ੀ ਸ਼ੇਵ ਕੀਤੀ ਹੋਈ ਦਾਹੜੀ, ਗੱਲ ਕੀ ਉਹ ਬਦਲਿਆ ਬਦਲਿਆ ਜਾਪਦਾ ਸੀ
-      ਬਾਊ ਜੀ ਅੱਜ ਮੈਂ ਨਹੀਂ ਆਉਣਾ?
-      ਕਿਉਂ, ਅੱਜ ਕਿਤੇ ਬਾਹਰ ਜਾਣੈ?
-      ਨਹੀਂ ਬਾਊ ਜੀ, ਬਾਹਰ ਆਪਾਂ ਕਿਥੇ ਜਾਣਾ, ਬੱਸ ਅੱਜ ਤੋਂ ਕਚਿਹਰੀ ਦਾ ਕੰਮ ਬੰਦ?
-      ਅੱਛਾ ਕਿਤੇ ਹੋਰ ਸ਼ੁਰੂ ਕਰ ਲੈਣਾ?
-      ਬਸ ਇਵੇਂ ਹੀ ਸਮਝੋ, ਮੈਂ ਅੱਜ ਤੋਂ ਮੰਡੀ ਜਾਣਾ ਸ਼ੁਰੂ ਕਰ ਦੇਣਾ
-      ਫਿੱਡਿਆ, ਤੂੰ ਵਗਾਰ ਹੀ ਕਰਨੀ ਹੈ, ਉਥੇ ਕੀ ਤੇ ਇਥੇ ਕੀ, ਨਾਲੇ ਉਥੇ ਦਾਣਿਆਂ ਦਾ ਸੀਜ਼ਨ ਸਿਰਫ ਤਿੰਨ ਮਹੀਨੇ ਹੀ ਲਗਦਾ ਹੈਫੇਰ ਵੀ ਤਾਂ ਇਥੇ ਹੀ ਆਉਣਾ
ਮੈਂ ਉਸ ਨੂੰ ਸਮਝਾਉਣ ਲਈ ਕਿਹਾ
-      ਨਹੀਂ ਬਾਉ ਜੀ, ਇਹ ਗੱਲ ਨਹੀਂ, ਅਸਲ ਵਿੱਚ ਮੈਂ ਮੰਡੀ ਵਿੱਚ ਨਹੀਂ ਜਾਣੈ, ਸਗੋਂ ਮੰਡੀਆਂ ਦੇ ਦਫਤਰ ਵਿੱਚ ਜਾਣਾ ਸ਼ੁਰੂ ਕਰ ਦੇਣਾਮੈਨੂੰ ਉਥੇ ਨੌਕਰੀ ਮਿਲ ਗਈ ਹੈ

ਫਿੱਡੇ ਨੂੰ ਸੱਚਮੁੱਚ ਨੌਕਰੀ ਮਿਲ ਗਈ ਸੀਉਸ ਨੇ ਅੱਜ ਤੋਂ ਹੀ ਮੰਡੀ ਬੋਰਡ ਦੇ ਦਫਤਰ ਵਿੱਚ ਵਾਟਰਮੈਨ ਲੱਗ ਜਾਣਾ ਸੀਗਰਮੀ ਦੇ ਦਿਨਾਂ ਵਿੱਚ ਕਣਕ ਦੇ ਸੀਜ਼ਨ ਵਿੱਚ ਅਕਸਰ ਕੱਚੇ ਬੰਦੇ ਰੱਖੇ ਜਾਂਦੇ ਹਨ ਉਸ ਨੇ ਦਸਿਆ ਕਿ ਕੁਝ ਦਿਨ ਹੋਏ ਉਸ ਦਫਤਰ ਦੇ ਵੱਡੇ ਅਫਸਰ ਇਕ ਵਕੀਲ ਸਾਹਿਬ ਕੋਲ ਆਏ ਸਨ, ਫਿੱਡੇ ਦਾ ਕੰਮ ਦੇਖ ਕੇ ਉਹਨਾਂ ਉਸ ਨੂੰ ਨੌਕਰੀ ਤੇ ਰੱਖ ਲਿਆ ਸੀ

ਫਿੱਡਾ ਵਾਟਰਮੈਨ ਬਣ ਗਿਆਉਸ ਦੀ ਤੱਰਕੀ ਹੋ ਗਈ ਸੀਖਾਕੀ ਵਰਦੀ ਦਫਤਰ ਚੋਂ ਮਿਲ ਗਈ ਸੀਉਹ ਸਾਰਾ ਦਿਨ ਕਰਮਚਾਰੀਆਂ ਤੇ ਅਸਾਮੀਆਂ ਨੂੰ ਭੱਜ ਭੱਜ ਕੇ ਪਾਣੀ ਪਿਲਾਉਂਦਾ ਤੇ ਹਰ ਵੇਲੇ ਖਿੜੇ ਮੱਥੇ ਉਹ ਉਹਨਾਂ ਦਾ ਹਰ ਕੰਮ ਕਰਦਾਹੁਣ ਉਸ ਕੋਲ ਰਬੜ ਦਾ ਨਿਕੋਰ ਜੱਗ ਸੀਜਿਸ ਵਿੱਚ ਉਹ ਹਮੇਸ਼ਾ ਕੂਲਰ ਦਾ ਠੰਢਾ ਪਾਣੀ ਭਰ ਕੇ ਰੱਖਦਾਬਰਫ਼ ਦਾ ਝੰਜਟ ਖਤਮ ਹੋ ਗਿਆ ਸੀਜਦੋਂ ਉਹ ਪਾਣੀ ਨਾ ਪਿਲਾ ਰਿਹਾ ਹੁੰਦਾ ਉਹ ਚਾਹ ਦੇ ਕੱਪ ਟਿਕਾ ਰਿਹਾ ਹੁੰਦਾ ਜਾਂ ਜੂਠੇ ਕੱਪ ਚੁਕ ਰਿਹਾ ਹੁੰਦਾ

ਸ਼ਾਮ ਨੂੰ ਉਹ ਦਫਤਰ ਦੇ ਅੰਦਰੋਂ ਵੱਡੇ ਅਫਸਰ ਦੇ ਉੱਠ ਜਾਣ ਦੀ ਉਡੀਕ ਕਰ ਰਿਹਾ ਹੁੰਦਾਕੰਮ ਵਿੱਚ ਤਾਂ ਕੋਈ ਬਹੁਤ ਫਰਕ ਨਹੀ ਸੀ ਪਿਆ ਪਰ ਹੁਣ ਫਿੱਡੇ ਨੂੰ ਪੱਕੇ ਤੇ ਬੰਨ੍ਹੀ ਹੋਈ ਤਨਖਾਹ ਮਿਲਣ ਲੱਗ ਪਈ ਸੀਉਸ ਦੀ ਮਾਂ ਬਹੁਤ ਖੁਸ਼ ਸੀਉਸ ਨੇ ਸੋਚਿਆ ਕਿ ਏਦੂੰ ਵਧੀਆ ਮੌਕਾ ਹੋਰ ਕੋਈ ਨਹੀਂ ਲੱਭਣਾ, ਉਸ ਨੇ ਫਿੱਡੇ ਦਾ ਵਿਆਹ ਕਰ ਦਿਤਾਵਿਆਹ ਤੋਂ ਇਕ ਦਿਨ ਪਹਿਲਾਂ ਉਹ ਬੜਾ ਖੁਸ਼, ਮੈਨੂੰ ਮਿਲਿਆ, ਬਰਫੀ ਦਾ ਡੱਬਾ ਉਸ ਦੇ ਕੋਲ, ਕਹਿੰਦਾ, ਬਾਊ ਜੀ ਬਰਫੀ ਖਾਓ, ਮੈਂ ਉਸ ਨੂੰ ਨਾਂਹ ਕਰ ਦਿਤੀਮੈਂ ਕਿਹਾ ਘਰ ਜਾ ਕੇ ਨਿਆਣਿਆਂ ਨੂੰ ਦੇਵੀਂ, ਪਰ ਉਹ ਨਾ ਮੰਨਿਆ ਤੇ ਉਸ ਨੇ ਮੇਰੀ ਬਾਂਹ ਫੜ ਲਈਉਸ ਤੋਂ ਆਪਣੇ ਵਿਆਹ ਦੀ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ

ਸਾਲ ਨਿਕਲ ਗਏ, ਫਿੱਡਾ ਉਸ ਦਫਤਰ ਦਾ ਹਿੱਸਾ ਬਣ ਗਿਆਅਫਸਰ ਹੋਵੇ ਜਾਂ ਨਾ ਪਰ ਫਿੱਡਾ ਨੇਮ ਨਾਲ ਉਸ ਦਫਤਰ ਦੇ ਬਾਹਰ ਕੁਰਸੀ ਡਾਹ ਕੇ ਬੈਠਾ ਮਿਲ ਜਾਂਦਾਬਰਾਂਡੇ ਦੇ ਪੱਖੇ ਥੱਲੇ ਉਸ ਦੀ ਕੁਰਸੀ ਹੁੰਦੀ ਸੀਫਿੱਡੇ ਦੇ ਵਾਲਾਂ ਵਿੱਚ ਸਫੈਦੀ ਝਲਕਣ ਲੱਗ ਪਈ ਸੀਉਹ ਵਾਟਰਮੈਨ ਹੀ ਰਿਹਾਅਣਪੜ੍ਹ ਹੋਣ ਕਰਕੇ ਉਸ ਨੂੰ ਨੌਕਰੀ ਦਾ ਕੋਈ ਬਹੁਤਾ ਲਾਭ ਨਾ ਮਿਲਿਆਉਹ ਸਰਦੀਆਂ ਚੌਕੀਦਾਰ ਦਾ ਕੰਮ ਕਰਦਾ ਤੇ ਗਰਮੀਆਂ ਵਿੱਚ ਉਹ ਵਾਟਰਮੈਨ ਦਾ ਕੰਮ ਨਿਭਾਉਂਦਾ

ਇਕ ਕੰਮ ਉਸ ਦਾ ਹੋਰ ਵੱਧ ਗਿਆ ਸੀ, ਤੇ ਉਹ ਸੀ ਅਫਸਰ ਦੇ ਘਰ ਦੋ ਮੱਝਾਂ ਦੀ ਸਾਂਭ ਸੰਭਾਲ ਕਰਨੀਪਰ ਇਸ ਦਾ ਉਸ ਨੂੰ ਕੋਈ ਰੰਜ ਨਹੀਂ ਸੀਕਬੀਲਦਾਰੀ ਵਿੱਚ ਉਸ ਨੇ ਦੋ ਬੱਚਿਆਂ ਨੂੰ ਪੈਦਾ ਕੀਤਾਵੱਡੀ ਕੁੜੀ ਸੀ ਸੋ ਉਸ ਨੂੰ ਦਸਵੀ ਕਰਾ ਕੇ ਵਿਆਹ ਦਿਤਾ
ਕਚਹਿਰੀ ਵਿਚ ਉਸ ਦੀ ਬੱਝਵੀਂ ਆਮਦਨ ਨਹੀਂ ਸੀ, ਬੱਸ ਰੱਬ ਤਰਸੀ ਸੀਜਿੰਨੀ ਮਿਲ ਜਾਂਦੀ ਉਹ ਸਬਰ ਸ਼ੁਕਰ ਨਾਲ ਘਰ ਚਲਾ ਜਾਂਦਾਦਪਤਰ ਨੇ ਉਸ ਦੀ ਆਮਦਨ ਦਾ ਪੱਕਾ ਸਰੋਤ ਨਿਸ਼ਚਿਤ ਕਰ ਦਿਤਾ ਸੀਕੰਮ ਦੀ ਉਸ ਨੇ ਕਦੇ ਪਰਵਾਹ ਨਹੀਂ ਸੀ ਕੀਤੀ; ਮੱਥੇ ਕਦੇ ਵੱਟ ਨਾ ਪਾਇਆਕਚਹਿਰੀ ਵਿੱਚ ਹੌਲੀ ਹੌਲੀ ਲੋਕ ਉਸ ਨੂੰ ਭੁੱਲ ਗਏ, ਕਦੇ ਕਦਾਈਂ ਕੋਈ ਪੁਰਾਣਾ ਜ਼ਿੰਮੀਦਾਰ ਆ ਕੇ ਉਸ ਦਾ ਚੇਤਾ ਕਰਵਾ ਦਿੰਦਾਪਰ ਕਿਸੇ ਕੋਲ ਕਦੋਂ ਵਿਹਲ ਸੀ ਉਸ ਬਾਰੇ ਦੱਸਣ ਪੁੱਛਣ ਦੀ

ਅੱਜ ਜਦੋਂ ਉਸ ਨੇ ਪਾਣੀ ਦਾ ਗਿਲਾਸ ਭਰ ਕੇ ਮੈਨੂੰ ਪਿਛੋਂ ਫੜਾਇਆ ਤਾਂ ਮੈਂ ਇਕ ਦਮ ਬੋਲ ਪਿਆ
-      ਨਹੀਂ ਫਿਡਿਆ, ਪਾਣੀ ਨਹੀਂ ਪੀਣਾ ਮੈਂ, ਮੇਰੇ ਕੋਲ ਹੈ ਆਪਣੀ, ਪਾਣੀ ਦੀ ਬੋਤਲ
-      ਪਾਣੀ ਦੀ ਬੋਤਲ, ਲਿਆਓ, ਇਹ ਮੈਨੂੰ ਦਿਓ, ਮੈਂ ਇਸ ਨੂੰ ਤੋੜ ਦਿਆਂਤੁਸੀਂ ਛੱਡੋ, ਇਹ ਬੋਤਲਾਂ ਦਾ ਬੇਹਾ ਪਾਣੀ , ਤੁਹਾਨੂੰ ਮੈਂ ਪਿਆਉਣਾ ਹਾਂ, ਕੂਲਰ ਦਾ ਠੰਢਾ ਠੰਢਾ ਪਾਣੀ

ਮੈਂ ਇਕ ਦੱਮ ਹੱਕਾ ਬੱਕਾ ਰਹਿ ਗਿਆਇਹ ਤਾਂ ਸਚਮੁੱਚ ਹੀ ਫਿੱਡਾ ਸੀਕੁਝ ਕੁਝ ਬਦਲ ਗਿਆ ਸੀਵਾਲ ਕੁਝ ਝੜ ਗਏ ਸਨ, ਕੁਝ ਚਿੱਟੇ ਹੋ ਗਏ ਸਨਮੈਂ ਉਸ ਨੂੰ ਇਥੇ ਦੇਖ ਕੇ ਹੈਰਾਨ ਰਹਿ ਗਿਆ
-      ਉਏ ਫਿੱਡਿਆ, ਤੂੰ ਤਾਂ ਦਫਤਰ ਜਾ ਲਗਿੱਆ ਸੀਪੱਕੀ ਨੌਕਰੀ
-      ਹਾਂ ਬਾਊ ਜੀ ਤੁਹਾਡੀ ਇਸ ਪਾਣੀ ਦੀ ਬੋਤਲ ਨੇ ਮੇਰੀ ਨੌਕਰੀ ਖਤਮ ਕਰ ਦਿਤੀ
-      ਕਿਉਂ?
-      ਅਫਸਰ ਕਹਿੰਦੇ ਨੇ ਹੁਣ ਪਾਣੀ ਪਿਲਾਉਣ ਵਾਲੇ ਦੀ ਲੋੜ ਨਹੀਂ ਰਹੀ
-      ਪਰ ਕਿਉਂ?
-      ਪਾਣੀ ਦੀਆਂ ਬੋਤਲਾਂ ਜੁ ਆ ਗਈਆਂ ਨੇ
-      ਪਾਣੀ ਦੀਆਂ ਬੋਤਲਾਂ?
-      ਹੋਰ ਕੀ, ਇਹਨਾਂ ਪਾਣੀ ਦੀਆਂ ਬੋਤਲਾਂ ਨੇ ਸਾਨੂੰ ਨੌਕਰੀਓਂ ਕਢਵਾ ਦਿਤਾ
-      ਪਰ ਕਿਵੇਂ? ਨੌਕਰੀ ਦਾ ਪਾਣੀ ਦੀ ਬੋਲਤ ਨਾਲ ਕੀ ਸਬੰਧ?
-      ਹਰ ਕੋਈ ਆਪਣੇ ਪਾਣੀ ਦੀ ਬੋਤਲ ਚੁੱਕੀ ਫਿਰਦਾ, ਕੀ ਅਫਸਰ ਕੀ ਬਾਊ

ਆਪਣਾ ਜੱਗ ਚੁੱਕੀ ਉਹ ਤੁਰ ਪਿਆ ਕਿਸੇ ਹੋਰ ਦੀ ਸੇਵਾ ਕਰਨਰਸਤੇ ਵਿੱਚ ਉਸ ਦੇ ਪੇਰਾਂ ਹੇਠ ਕਿਸੇ ਦੀ ਸੁੱਟੀ ਖਾਲੀ ਪਾਣੀ ਦੀ ਬੋਤਲ ਆ ਗਈਉਸ ਨੇ ਜੋਰ ਨਾਲ ਉਸ ਉਪਰ ਪੈਰ ਮਾਰਿਆਜਿਵੇਂ ਕਹਿਣਾ ਚਾਹੁੰਦਾ ਸੀ
-      ਇਹੋ ਤਾਂ ਹੈ ਉਸ ਦੀ ਪੱਕੀ ਦੁਸ਼ਮਣ

No comments:

Post a Comment