Wednesday, July 1, 2015

ਗੁਲਾਬ ਦੀਆਂ ਕਲਮਾਂ

ਗੁਲਾਬ ਦੀਆਂ ਕਲਮਾਂ


ਨਿਵੇਕਲਾ ਜਿਹਾ ਪਿੰਡ ਸੀ ਇਹ, ਸ਼ਹਿਰੋਂ ਦੂਰ, ਕਾਫੀ ਦੂਰ, ਦਰਿਆ ਦੇ ਕੰਢੇ ਉਪਰ ਬਣੇ ਕੱਚੇ - ਪੱਕੇ ਕੋਈ ਦੋ ਕੁ ਸੌ ਘਰਾਂ ਉਪਰ ਅਧਾਰਤ, ਜਿਸ ਦੀ ਬਹੁਤੀ ਅਬਾਦੀ ਦਰਿਆ ਦੇ ਸੱਜੇ ਕੰਢੇ ਉਪਰ ਦਰਿਆ ਦੀ ਮਾਰ ਤੋਂ ਬਚੀ ਜ਼ਮੀਨ ਉਪਰ ਖੇਤੀ-ਬਾੜੀ ਨਾਲ ਗੁਜ਼ਾਰਾ ਕਰਦੀ ਸੀ। ਜ਼ਮੀਨ ਉਪਜਾਊ ਸੀ ਸੋ ਫਸਲਾਂ ਚੰਗੀਆਂ ਸਨ ਤੇ ਇਸ ਦੇ ਨਾਲ ਹੀ ਘਰਾਂ ਵਿੱਚ ਖੁਸ਼ਹਾਲੀ ਵੀ ਵਾਹਵਾ ਸੀ।

ਪਿੰਡ ਵਿੱਚ ਸਾਰਾ ਕੁਝ ਤੇ ਮਿਲ ਜਾਂਦਾ ਸੀ। ਸਾਰਾ ਕੁਝ, ਜਿੰਨੇ ਕੁਝ ਦੀ ਲੋੜ ਪੈਂਦੀ ਹੈ ਉਹ ਪਿੰਡ ਵਿੱਚ ਬਣੀਆਂ ਚਾਰ ਛੇ ਦੁਕਾਨਾਂ ਤੋਂ ਮਿਲ ਜਾਂਦਾ ਸੀ। ਚਾਰ ਛੇ ਦੁਕਾਨਾਂ ਦਾ ਇਕ ਛੋਟਾ ਜਿਹਾ ਬਾਜ਼ਾਰ ਸੀ ਜਿਸ ਵਿੱਚ ਇਕ ਕੱਪੜੇ ਦੀ, ਇੱਕ ਕਰਿਆਨੇ ਦੀ ਤੇ ਇੱਕ ਮੁਨਿਆਰੀ ਦੀ ਦੁਕਾਨ ਸੀ। ਇੱਕ ਦਰਖਤ ਹੇਠਾਂ ਇਕ ਹਲਵਾਈ ਆਪਣੀ ਦੁਕਾਨ ਵਿੱਚ ਕੁਝ ਮਠਿਆਈਆਂ ਸਜਾ ਕੇ ਬੈਠਾ ਸੀ। ਉਹ ਆਉਂਦੇ ਜਾਂਦੇ ਗਾਹਕਾਂ ਲਈ ਚਾਹ ਦਾ ਪਤੀਲਾ ਚੜ੍ਹਾਈ ਹੀ ਰੱਖਦਾ ਤੇ ਉਸ ਦੀ ਗਾਹਕੀ ਬਹੁਤੀ ਇਸ ਟੈਂਪੂਆਂ ਦੇ ਛੋਟੇ ਜਿਹੇ ਅੱਡੇ ਕਾਰਨ ਸੀ ਜਿਥੇ ਸਵਾਰੀਆਂ ਉਤਰਦੀਆਂ ਤੇ ਲਹਿੰਦੀਆਂ ਸਨ। ਇਸੇ ਨਾਲ ਹੀ ਉਸ ਦੀ ਕੜ੍ਹਾਹੀ ਚੜ੍ਹੀ ਰਹਿੰਦੀ ਤੇ ਉਹ ਆਪਣੇ ਕੰਮ ਵਿੱਚ ਲੱਗਾ ਰਹਿੰਦਾ।

ਸਾਹਮਣੇ ਇੱਕ ਪਿੱਪਲ ਹੇਠਾਂ ਇਕ ਮੋਚੀ ਬੈਠਾ ਅਖਬਾਰ ਦੇ ਕਿਸੇ ਟੁਕੜੇ ਚੋਂ ਕੁਝ ਲੱਭ ਰਿਹਾ ਦੇਖਿਆ ਜਾ ਸਕਦਾ ਸੀ। ਪਹਿਲਾਂ ਉਸ ਦੀ ਇਸ ਆਦਤ ਨੂੰ ਦੇਖ ਕੇ ਹੈਰਾਨੀ ਹੋਈ ਫਿਰ ਪਤਾ ਲੱਗਿਆ ਕਿ ਉਹ ਅੱਠਵੀਂ ਪਾਸ ਸੀ। ਇੱਕ ਲੱਤ ਖਰਾਬ ਸੀ, ਸੋ ਪਿਤਾ ਪੁਰਖੀ ਕੰਮ ਉਪਰ ਆ ਕੇ ਬੈਠ ਗਿਆ। ਉਹ ਜੁੱਤੀਆਂ ਗੰਢਦਾ ਸੀ ਪਰ ਗੱਲ ਬਹੁਤ ਸਿਆਣੀਆਂ ਕਰਦਾ ਸੀ। ਇਸ ਲਈ ਬਾਦ ਵਿੱਚ ਕਦੇ ਕਦੇ ਉਹ ਵੀ ਮੇਰੀ ਸੰਗਤ ਦਾ ਹਿੱਸਾ ਬਣ ਗਿਆ ਸੀ।

ਪਿੰਡ ਪੁਰਾਣਾ ਸੀ, ਪਰ ਬੜਾ ਬੇਅਬਾਦ ਜਿਹਾ, ਕਿਸੇ ਤੋਂ ਸਕੂਲ ਦਾ ਪਤਾ ਪੁਛਿਆ ਤਾਂ ਉਸ ਨੇ ਪਿੰਡ ਸੇ ਸਰਪੰਚ ਦਾ ਘਰ ਦਿਖਾ ਦਿਤਾ। ਸਰਪੰਚ ਨੇ ਰਾਤ ਰਖਿਆ ਤੇ ਅਗਲੇ ਦਿਨ ਵਾਪਸ ਚਲੇ ਜਾਣ ਲਈ ਕਹਿ ਦਿਤਾ। ਸਾਡੇ ਪਿੰਡ ਵਿੱਚ ਪੜ੍ਹਨ ਲਿਖਣ ਦਾ ਰਿਵਾਜ ਨਹੀਂ। ਜਾਤਕ ਤਾਂ ਸਾਰਾ ਦਿਨ ਡੰਗਰ ਵੱਛੇ ਪਿਛੇ ਹੀ ਖੁਰ ਨੱਪਦੇ ਰਹਿੰਦੇ ਹਨ। ਆਦਤ ਨਹੀਂ ਸਕੂਲ ਜਾਣ ਦੀ।”

ਉਸ ਦੀ ਗੱਲ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ। ਮੈਂ ਇਥੇ ਪੜ੍ਹਾਉਣ ਆਇਆ ਸੀ। ਨੌਕਰੀ ਦੀ ਮੈਨੂੰ ਵੀ ਬਹੁਤ ਲੋੜ ਸੀ। ਪਰ ਸਰਪੰਚ ਮੈਨੂੰ ਵਾਪਸ ਚਲੇ ਜਾਣ ਦੀ ਸਲਾਹ ਦੇ ਰਿਹਾ ਸੀ। ਪਰ ਮੈਂ ਤਾਂ ਮਨ ਬਣਾ ਕੇ ਆਇਆ ਸੀ। ਘਰ ਜਾਣ ਦਾ ਕੋਈ ਇਰਾਦਾ ਨਹੀਂ ਸੀ। ਬਾਵਜੂਦ ਸਾਰਿਆਂ ਦੀ ਸਲਾਹ ਦੇ ਮੈਂ ਇੱਥੇ ਟਿਕ ਕੇ ਕੰਮ ਕਰਨ ਦਾ ਫੈਸਲਾ ਕਰ ਲਿਆ ਸੀ।

ਸਕੂਲ ਨਾਂ ਦੀ ਪਿੰਡ ਵਿੱਚ ਕੋਈ ਚੀਜ਼ ਨਹੀਂ ਸੀ। ਸੋ ਪਹਿਲਾ ਸਕੂਲ ਮੈਨੂੰ ਹੀ ਚਲਾਉਣਾ ਪਿਆ। ਪਹਿਲੇ ਵਿਦਿਆਰਥੀ ਮੈਂ ਹੀ ਲੱਭੇ ਤੇ ਲੱਭ ਕੇ ਉਨ੍ਹਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਪਿੰਡ ਵਿੱਚ ਛੱਪੜ ਦੇ ਨੇੜੇ ਇੱਕ ਕੱਚੇ ਢਾਰੇ ਵਿੱਚ ਮੈਨੂੰ ਥਾਂ ਮਿਲੀ। ਛੱਪੜ ਦੀ ਬਦਬੋ ਵਿੱਚ ਮੈਨੂ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਸੀ ਇਸ ਲਈ ਮੈਂ ਸੋਚਿਆ ਕਿ ਇੱਕ ਛੋਟੀ ਜਿਹੀ ਕਿਆਰੀ ਵਿੱਚ ਮੈਂ ਗੁਲਾਬ ਦੀਆਂ ਕਲਮਾਂ ਲਗਾ ਦਿਆਂ। ਮੈਂ ਆਪਣੇ ਸਕੂਲ ਦੇ ਸੈਂਟਰ ਹੈਡ ਦੇ ਦਫਤਰ ਵਿੱਚ ਗਿਆ ਤੇ ਉਥੋਂ ਆਉਂਦਾ ਹੋਇਆ ਗੁਲਾਬ ਦੀਆਂ ਕਲਮਾਂ ਇੱਕ ਗਿੱਲੇ ਪਰਨੇ ਵਿੱਚ ਬੰਨ੍ਹ ਕੇ ਲੈ ਆਇਆ ਤੇ ਸ਼ਾਮੀਂ ਮੈਂ ਇਨ੍ਹਾਂ ਨੂੰ ਦੋ ਤਿੰਨ ਥਾਂਵਾਂ ਉਪਰ ਦੱਬ ਦਿਤਾ।

ਮੇਰੇ ਪਹਿਲੇ ਦਿਨ ਬਹੁਤ ਔਖਿਆਈ ਦੇ ਦਿਨ ਸਨ। ਵਿਦਿਆਰਥੀ ਸਕੂਲ ਤੋਂ ਬਾਹਰ ਰਹਿਣਾ ਚਾਹੁੰਦੇ ਸਨ ਤੇ ਮੈਂ ਉਨ੍ਹਾਂ ਨੂੰ ਸਕੂਲ ਨਾਲ ਜੋੜਨਾ ਚਾਹੁੰਦਾ ਸੀ। ਮੈਂ ਇਸ ਪਿੰਡ ਵਿੱਚ ਛੇ ਸਾਲ ਰਿਹਾ। ਮੇਰੇ ਪਹਿਲੇ ਵਿਦਿਆਰਥੀ ਅੱਠਵੀਂ ਪਾਸ ਕਰ ਗਏ। ਮੇਰੇ ਤੋਂ ਸਿਵਾ ਕੋਈ ਹੋਰ ਅਧਿਆਪਕ ਇਥੇ ਆਉਣ ਲਈ ਤਿਆਰ ਨਹੀਂ ਸੀ। ਇਥੇ ਪਹੁੰਚਣ ਲਈ ਦੋ ਵਾਰ ਬਸ ਬਦਲਣੀ ਪੈਂਦੀ ਸੀ। ਇਕ ਟੈਂਪੂ ਲੈਣਾ ਪੈਂਦਾ ਸੀ ਤੇ ਕੋਈ ਪੌਣਾ ਮੀਲ ਪੈਦਲ ਚਲਣਾ ਪੈਂਦਾ ਸੀ।  ਜਿੰਨੀ ਦੇਰ ਰਿਹਾ ਪੰਜਾਹ ਤੋਂ ਵੱਧ ਗਿਣਤੀ ਨਹੀਂ ਸੀ ਵਧੀ। ਪਰ ਮੈਂ ਫਿਰ ਵੀ ਦੀਵਿਆਂ ਵਿਚ ਤੇਲ ਪਾਉਂਦਾ ਰਿਹਾ। ਹਨੇਰਿਆਂ ਨਾਲ ਲੜਨ ਲਈ ਦੀਵੇ ਜਗਦੇ ਰੱਖਣੇ ਪੈਂਦੇ ਹਨ। ਮੈਂ ਬਦਸਤੂਰ ਕੋਸ਼ਿਸ਼ਾਂ ਕਰਦਾ ਰਿਹਾ। ਆਖਰ ਅੱਠ ਸਾਲ ਬਾਦ ਮੈਨੂੰ ਇਸ ਪਿੰਡ ਤੋਂ ਬਦਲ ਦਿਤਾ ਗਿਆ। ਮੈਂ ਤਰੱਕੀ ਲੈ ਕੇ ਜਾ ਰਿਹਾ ਸਾਂ। ਮੈਨੂੰ ਸਕੂਲ ਛੱਡਣ ਦਾ ਬਹੁਤ ਦੁਖ ਸੀ। ਕਿਵੇਂ ਵਿਦਾ ਹੋਇਆ ਸਾਂ, ਇਹ ਮੈਂ ਹੀ ਜਾਣਦਾ ਸਾਂ।

ਅੱਜ ਤੀਹ ਸਾਲ ਬਾਦ ਇਸ ਪਿੰਡ ਵਿੱਚ ਵਾਪਸ ਆਇਆ ਹਾਂ। ਸੋਚਿਆ ਕਿ ਪੁਰਾਣੀਆਂ ਯਾਦਾਂ ਤਾਜ਼ਾ ਕਰ ਲਵਾਂਗਾ ਪਰ ਇਥੇ ਤਾਂ ਇਕ ਨਵੀਂ ਦੁਨੀਆ ਮੇਰੇ ਲਈ ਅਚੰਭਾ ਬਣੀ ਹੋਈ ਸੀ। ਬੰਤ ਸਿੰਘ ਲੱਭਿਆ ਤਾਂ ਉਸ ਨੇ ਮੈਨੂੰ ਪਛਾਣਿਆ। ਜਿਨ੍ਹਾਂ ਨੂੰ ਮੈਂ ਪੜ੍ਹਾਇਆ ਉਨ੍ਹਾਂ ਵਿੱਚ ਇਕ ਬੰਤ ਸਿੰਘ ਦਾ ਛੋਟਾ ਭਰਾ ਵੀ। ਬੰਤ ਸਿੰਘ ਉਸ ਦੀ ਰੋਟੀ ਫੜਾਉਣ ਕਦੇ ਕਦੇ ਸਕੂਲ ਆਇਆ ਕਰਦਾ ਸੀ। ਉਸ ਦੇ ਨਾਲ ਮੱਝਾਂ ਦਾ ਇੱਕ ਵੱਗ ਹੁੰਦਾ ਤੇ ਉਹ ਸਾਡੇ ਸਕੂਲ ਦੇ ਆਸੇ ਪਾਸੇ ਖੋਭਾ ਕਰ ਦਿੰਦੇ। ਦਰਿਆਈ ਮਿੱਟੀ ਤਾਂ ਪਹਿਲਾਂ ਹੀ ਸਲ੍ਹਾਬੀ ਹੁੰਦੀ ਹੈ। ਪਰ ਅੱਜ ਸੱਭ ਕੁਝ ਬਦਲ ਗਿਆ ਸੀ।

ਮਾਸਟਰ ਜੀ, ਤੁਹਾਡੇ ਪੜ੍ਹਾਏ ਵਿਦਿਆਰਥੀ ਵਾਪਸ ਆ ਗਏ। ਉਹ ਪੜ੍ਹ ਲਿਖ ਕੇ ਬਾਹਰਲੇ ਦੇਸ਼ਾਂ ਵਿੱਚ ਗਏ, ਉਥੇ ਉਨ੍ਹਾਂ ਹੋਰਾਂ ਨਾਲ ਮਿਲ ਕੇ ਡਾਲਰ ਪੌਂਡ ਕਮਾਏ ਪਰ ਫਿਰ ਇੱਕ ਦਿਨ ਉਹ ਸਾਰੇ ਵਾਪਸ ਆ ਗਏ।
ਬੰਤ ਸਿੰਘ ਆਪਣੇ ਹੱਥ ਵਿੱਚ ਫੜੀ ਸੋਟੀ ਨਾਲ ਪੱਥਰ ਦੀ ਟਾਇਲ ਨੂੰ ਠਕੋਰਦਾ ਬੋਲਿਆ।
ਫਿਰ ਕੀ ਹੋਇਆ? ਮੈਂ ਪੁਛਿਆ।
ਪਿੰਡ ਆ ਕੇ ਪਹਿਲਾਂ ਤਾਂ ਉਨ੍ਹਾਂ ਨੂੰ ਸਾਰਿਆਂ ਨੇ ਕੋਸਿਆ। ਮਾੜਾ ਚੰਗਾ ਕਿਹਾ। ਕੋਈ ਵੀ ਉਨ੍ਹਾਂ ਦੇ ਵਾਪਸ ਆਉਣ ਉਪਰ ਖੁਸ਼ ਨਹੀਂ ਸੀ। ਉਨ੍ਹਾਂ ਦੇ ਆਪਣੇ ਮਾਂ ਬਾਪ ਹੀ ਉਨ੍ਹਾਂ ਨੂੰ ਨਿਕੰਮਾ ਆਖ ਰਹੇ ਸਨ। ਕਿਸੇ ਨੇ ਕਿਹਾ ਕਿ ਉਨ੍ਹਾਂ ਆਪਣੇ ਮਾਂਪਿਆਂ ਦੇ ਸਾਰੇ ਸੁਪਨੇ ਮਿੱਟੀ ਕਰ ਦਿੱਤੇ ਸਨ। ਪਰ ਤੁਹਾਡੇ ਵਿਦਿਆਰਥੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਸਨ। ਉਨ੍ਹਾਂ ਉਪਰ ਇਸ ਸਾਰੇ ਕੁਝ ਦਾ ਕੋਈ ਅਸਰ ਨਾ ਹੋਇਆ।”

ਬੰਤ ਸਿੰਘ ਬੋਲਦਾ ਜਾ ਰਿਹਾ ਸੀ।
ਇੱਕ ਦਿਨ ਉਨ੍ਹਾਂ ਨੇ ਓਸ ਬੋਹੜ ਦੇ ਹੇਠਾਂ ਸਾਰੇ ਪਿੰਡ ਨੂੰ ਇਕੱਠਾ ਕੀਤਾ। ਫਿਰ ਉਨ੍ਹਾਂ ਸਾਰਿਆਂ ਨੂੰ ਆਪੋ ਆਪਣੀ ਜ਼ਮੀਨ ਦਾ ਵੇਰਵਾ ਦੇਣ ਲਈ ਕਿਹਾ। ਆਪਣੇ ਹੀ ਮੁੰਡੇ ਸਨ, ਇਸ ਲਈ ਵੇਰਵਾ ਦੇਣ ਵਿੱਚ ਕਿਸੇ ਨੇ ਕੋਈ ਗੁਰੇਜ਼ ਜਾਂ ਇਤਰਾਜ਼ ਨਾ ਕੀਤਾ। ਵੈਸੇ ਵੀ ਸਾਰੇ ਜਾਣਦੇ ਸਨ ਕਿ ਹਰ ਇਕ ਕੋਲ ਕਿੰਨੀ ਜ਼ਮੀਨ ਹੈ। ਫਿਰ ਉਨ੍ਹਾਂ ਨੇ ਪਿੰਡ ਦੇ ਲੋਕਾਂ ਤੋਂ ਉਨ੍ਹਾਂ ਦੀਆਂ ਸਮਸਿਆਵਾਂ ਸੁਣੀਆਂ। ਪੂਰੇ ਤਿੰਨ ਦਿਨ ਉਹ ਮੀਟਿੰਗ ਚੱਲੀ। ਉਨ੍ਹਾਂ ਕੋਲ ਆਪਣੇ ਕੰਪਿਊਟਰ ਸਨ ਜਿਨ੍ਹਾਂ ਨੂੰ ਉਹ ਹਮੇਸ਼ਾਂ ਆਪਣੇ ਨਾਲ ਰੱਖਦੇ ਸਨ। ਇਸ ਵਿੱਚ ਉਹ ਸਾਰਾ ਲੇਖਾ ਜੋਖਾ ਰੱਖ ਰਹੇ ਸਨ। ਤੀਜੇ ਦਿਨ ਜਾ ਕੇ ਗੱਲ ਸਿਰੇ ਲੱਗੀ, ਉਨ੍ਹਾਂ ਚੋਂ ਇੱਕ ਬੋਲਿਆ-
ਭਰਾਵੋ, ਜੇ ਪਿੰਡ ਦਾ ਵਿਕਾਸ ਨਾ ਹੋਇਆ ਤਾਂ ਸਾਡੇ ਕਨੇਡਾ ਅਮਰੀਕਾ ਰਹਿਣ ਦਾ ਕੀ ਲਾਭ; ਉਥੇ ਵੀ ਅਸੀਂ ਆਪਣੀ ਮਿਹਨਤ ਕਰਦੇ ਸਾਂ ਤੇ ਇਥੇ ਵੀ ਆਪਣੀ ਮਿਹਨਤ ਹੀ ਕਰਨੀ ਹੈ। ਸਾਡੇ ਵਿਦੇਸ਼ਾਂ ਵਿੱਚ ਜਾਣ ਨਾਲ ਸਾਨੂੰ ਇਹ ਸਮਝ ਆ ਗਈ ਕਿ ਦੁਨੀਆ ਵਿੱਚ ਕੰਮ ਕਿਵੇਂ ਹੁੰਦਾ ਹੈ। ਹੁਣ ਅਸੀਂ ਆਪਣੇ ਪਿੰਡ ਨੂੰ ਕਨੇਡਾ ਦੇ ਪਿੰਡ ਵਰਗਾ ਬਣਾਉਣਾ ਹੈ। ਜੇ ਸਹਿਮਤ ਹੋ ਤਾਂ ਹੱਥ ਖੜੇ ਕਰ ਦਿਓ।”

ਪਿੰਡ ਵਾਲਿਆਂ ਨੇ ਹੱਥ ਖੜੇ ਕਰਕੇ ਉਨ੍ਹਾਂ ਦੀ ਗੱਲ ਵਿੱਚ ਹੁੰਗਾਰਾ ਭਰਿਆ। ਫਿਰ ਉਨ੍ਹਾਂ ਨੇ ਭਰੋਸੇ ਦਾ ਵੋਟ ਮੰਗਿਆ। ਉਹ ਵੀ ਦਿੱਤਾ। ਫਿਰ ਉਨ੍ਹਾਂ ਸਹਿਯੋਗ ਕਰਨ ਦੀ ਸਹੁੰ ਚੁਕਾਈ। ਉਹ ਵੀ ਪਿੰਡ ਵਾਲਿਆਂ ਨੂੰ ਮਨਜ਼ੁਰ ਸੀ। ਸਾਰੇ ਰਾਜੀ ਖੁਸ਼ੀ ਦੇਰ ਰਾਤ ਗਈ ਘਰ ਪਰਤੇ। ਦੋ ਦਿਨ ਉਨ੍ਹਾਂ ਬੈਠ ਕੇ ਸਾਰੀ ਵਿਉਂਤ ਬਣਾਈ ਤੇ ਹੁਣ ਦੇਖ ਲਵੋ ਸਾਰਾ ਕੁਝ ਤੁਹਾਡੇ ਸਾਹਮਣੇ ਹੈ।

ਮੈਂ ਤੇ ਬੰਤ ਸਿੰਘ ਤੁਰ ਕੇ ਪਿੰਡ ਦੇ ਨਕਸ਼ੇ ਉਪਰ ਆ ਗਏ ਜੋ ਇਕ ਵੱਡੇ ਬੋਰਡ ਉਪਰ ਬਣਿਆ ਵਿਕਾਸ ਦੀ ਗਾਥਾ ਸੁਣਾ ਰਿਹਾ ਸੀ। ਬੰਤ ਸਿੰਘ ਨੇ ਸੋਟੀ ਚੁੱਕੀ ਤੇ ਇਕ ਇਮਾਰਤ ਦੀ ਤਸਵੀਰ ਵੱਲ ਇਸ਼ਾਰਾ ਕੀਤਾ। ਇਹ ਹੈ ਪਿੰਡ ਦਾ ਆਪਣਾ ਪਹਿਲਾ ਕਾਰਖਾਨਾ, ਇਥੇ ਸਬਜੀਆਂ ਤੇ ਫਲਾਂ ਨੂੰ ਕੱਟ ਛਿੱਲ ਕੇ ਡੱਬਾ ਬੰਦ ਕੀਤਾ ਜਾਂਦਾ ਹੈ। ਪਿੰਡ ਵਿੱਚ ਹੁਣ ਆਪਣੇ ਬਾਗ਼ ਬਗੀਚੇ ਹਨ ਜਿਥੋਂ ਫਲ ਤੇ ਸਬਜੀਆਂ ਇਥੇ ਪਹੁੰਚਦੀਆਂ ਹਨ ਤੇ ਫਿਰ ਇਨ੍ਹਾਂ ਦੀ ਸਾਰੀ ਕਟਾਈ ਤੇ ਸਾਫ ਸਫਾਈ ਹੁੰਦੀ ਹੈ।
ਇਹ ਸਾਰਾ ਕੰਮ ਕੌਣ ਕਰਦਾ ਹੈ? ਮਜ਼ਦੂਰ ਕਿਥੋਂ ਆਉਂਦੇ ਹਨ? ਮੈਂ ਪੁਛਿਆ।
ਕਿਤਿਉਂ ਨਹੀਂ, ਇਹ ਕਾਰਖਾਨਾ ਸਾਰੇ ਦਾ ਸਾਰਾ ਕੁੜੀਆਂ ਚਲਾਉਂਦੀਆਂ ਹਨ। ਸਾਰੇ ਪਿੰਡ ਚੋਂ ਕੁੜੀਆਂ ਮੁਟਿਆਰਾ ਤੇ ਵਹੁਟੀਆਂ ਇਥੇ ਕੰਮ ਕਰਦੀਆਂ ਹਨ। ਕੰਮ ਵੀ ਉਹ ਹੱਥੀ ਨਹੀਂ ਕਰਦੀਆਂ ਸਗੋਂ ਸਾਰਾ ਕੰਮ ਮਸ਼ੀਨਾਂ ਕਰਦੀਆਂ ਹਨ ਉਹ ਸਿਰਫ ਮਸ਼ੀਨਾਂ ਦੀ ਨਿਗਰਾਨੀ ਕਰਦੀਆਂ ਹਨ।”
ਕਮਾਲ ਹੈ! ਮੇਰੇ ਵਾਸਤੇ ਇਹ ਅਚੰਭਾ ਸੀ।
ਨਹੀਂ ਮਾਸਟਰ ਜੀ ਹੈਰਾਨ ਤਾਂ ਤੁਸੀਂ ਉਦੋਂ ਹੋਵੋਗੇ ਜਦੋਂ ਤੁਹਾਨੂੰ ਇਹ ਪਤਾ ਲਗਿਆ ਕਿ ਸਾਰੀ ਖੇਤੀ ਸਾਂਝੀ ਹੁੰਦੀ ਹੈ ਤੇ ਉਸ ਦੀ ਨਿਗਰਾਨੀ ਤੁਹਾਡੇ ਵਿਦਿਆਰਥੀ ਕਰਦੇ ਹਨ। ਉਹੀ ਕੁਝ ਪੈਦਾ ਕੀਤਾ ਜਾਂਦਾ ਹੈ ਜਿਸ ਦੀ ਲੋੜ ਹੋਵੇ, ਤੇ ਇਹ ਸਾਰਾ ਕੁਝ ਬਾਹਰ ਨਹੀਂ ਵੇਚਿਆ ਜਾਂਦਾ, ਇਹ ਅਸੀਂ ਆਪਣੇ ਕਾਰਖਾਨਿਆਂ ਲਈ ਹੀ ਪੈਦਾ ਕਰਦੇ ਹਾਂ।”
ਅਹੁ ਦੇਖੋ, ਇਹ ਹੈ ਸਾਡੀ ਡੇਅਰੀ ਤੇ ਆਹ ਹੈ ਮੀਟ ਸਟੇਸ਼ਨ, ਅਸੀਂ ਆਪਣੀਆਂ ਮੱਝਾਂ ਗਾਵਾਂ ਦਾ ਦੁੱਧ ਨਹੀਂ ਵੇਚਦੇ ਸਗੋਂ ਉਸ ਨੂੰ ਡਿਬਿਆਂ ਵਿੱਚ ਬੰਦ ਕਰਕੇ ਬਾਹਰ ਵੇਚਦੇ ਹਾਂ। ਦਰਿਆ ਦੀ ਜ਼ਮੀਨ ਤੋਂ ਅਸੀਂ ਬਹੁਤ ਲਾਭ ਲਿਆ। ਹਰੇ ਚਾਰੇ ਦੀ ਕੋਈ ਘਾਟ ਨਹੀਂ, ਸਾਡਾ ਦੁੱਧ ਹੁਣ ਦਹੀਂ ਪਨੀਰ ਬਣ ਕੇ ਬਾਹਰ ਜਾਂਦਾ ਹੈ। ਡੇਅਰੀ ਵਿੱਚ ਵੀ ਮਸ਼ੀਨਾਂ ਹੀ ਕੰਮ ਕਰਦੀਆਂ ਹਨ, ਕੋਈ ਹੱਥ ਤੱਕ ਨਹੀਂ ਲਾਉਂਦਾ। ਇਹ ਸਾਰੀ ਜਾਣਕਾਰੀ ਇਟਲੀ ਤੋਂ ਲਿਆਂਦੀ ਹੈ ਤੇ ਹੁਣ ਸਾਡਾ ਸਾਰਾ ਮਾਲ ਇਟਲੀ ਤੇ ਯੂਰੋਪ ਵਿੱਚ ਜਾਂਦਾ ਹੈ।”
ਇਹ ਤਾਂ ਵਾਕਈ ਕਮਾਲ ਹੋ ਗਈ! ਮੈਂ ਕਿਹਾ।
ਹਾਂ ਮਾਸਟਰ ਜੀ, ਕਮਾਲ ਤਾਂ ਹੋ ਹੀ ਗਈ। ਹੁਣ ਤੁਸੀਂ ਪੁਛੋਗੇ ਕਿ ਸਾਰੇ ਕਾਰਖਾਨਿਆਂ ਲਈ ਬਿਜਲੀ ਕਿਥੋਂ ਆਉਂਦੀ ਹੈ। ਅਸੀਂ ਇਕ ਵੀ ਯੂਨਿਟ ਬਾਹਰੋਂ ਨਹੀਂ ਲੈਂਦੇ। ਪਿੰਡ ਦਾ ਆਪਣਾ ਬਿਜਲੀ ਘਰ ਹੈ ਤੇ ਇਹ ਬਿਜਲੀ ਘਰ ਗੋਹੇ ਤੇ ਹੋਰ ਰਹਿੰਦ ਖੂਹੰਦ ਤੋਂ ਚਲਦਾ ਹੈ। ਇਸ ਨੂੰ ਵੀ ਪਿੰਡ ਵਾਲੇ ਹੀ ਚਲਾਉਂਦੇ ਹਨ। ਹੁਣ ਇਥੇ ਬਿਜਲੀ ਦੀ ਕੋਈ ਕਮੀ ਨਹੀਂ। ਸਾਰਾ ਪਿੰਡ ਸਵਰਗ ਬਣ ਗਿਆ ਹੈ।”
ਤੇ ਇਸ ਸਾਰੇ ਪ੍ਰਜੈਕਟ ਉਪਰ ਖਰਚ ਕੌਣ ਕਰਦਾ ਹੈ? ਕੀ ਸਰਕਾਰ ਨੇ ਕੋਈ ਮਦਦ ਕੀਤੀ ਹੈ?
ਨਹੀਂ, ਇਹ ਸਾਰੇ ਪ੍ਰਾਜੈਕਟ ਸਾਡੇ ਆਪਣੇ ਆਪਣੇ ਹਨ। ਇਨ੍ਹਾਂ ਉਪਰ ਅਸੀਂ ਆਪਣਾ ਪੈਸਾ ਲਾਇਆ ਹੈ। ਸਰਕਾਰ ਤੋਂ ਇਕ ਪੈਸਾ ਨਹੀਂ ਲਿਆ ਕਦੇ।” ਬੰਤ ਸਿੰਘ ਨੇ ਮੁਸਕਰਾ ਕੇ ਕਿਹਾ।
ਅੱਛਾ, ਫਿਰ ਪਿੰਡ ਵਿੱਚ ਪੈਸਾ ਕਿਥੋਂ ਆਇਆ।” ਮੈਂ ਜਾਨਣਾ ਚਾਹਿਆ।
ਮਾਸਟਰ ਜੀ, ਪਿੰਡ ਦੀ ਆਮਦਨ ਹੁਣ ਰੁਪਈਆਂ ਵਿੱਚ ਨਹੀਂ ਹੁੰਦੀ। ਪਿੰਡ ਹੁਣ ਡਾਲਰ ਤੇ ਪੌਂਡ ਕਮਾਉਂਦਾ ਹੈ। ਅਸੀਂ ਜੋ ਕੁਝ ਪੈਦਾ ਕਰਦੇ ਹਾਂ ਉਹ ਸਾਰਾ ਮਾਲ ਅੰਤਰ ਰਾਸ਼ਟਰੀ ਪੱਧਰ ਦਾ ਹੁੰਦਾ ਹੈ ਤੇ ਸਾਰਾ ਕੁਝ ਬਾਹਰ ਜਾਂਦਾ ਹੈ। ਉਥੇ ਸਾਡੇ ਭਾਰਤੀਆਂ ਨੇ ਕੰਪਨੀਆਂ ਬਣਾ ਲਈਆਂ ਹਨ ਤੇ ਉਹ ਸਾਡੇ ਤੋਂ ਮਾਲ ਮੰਗਵਾ ਕੇ ਬਾਹਰ ਵੇਚਦੇ ਹਨ। ਉਹ ਕੰਪਨੀਆਂ ਵੀ ਇਸ ਸ਼ਰਤ ਉਪਰ ਬਣਾਈਆਂ ਗਈਆਂ ਹਨ ਕਿ ਉਹ ਲੋਕ ਆਪੋ ਆਪਣੇ ਪਿੰਡਾਂ ਦਾ ਵਿਕਾਸ ਕਰਨਗੇ।”
ਬਈ ਬੰਤ ਸਿੰਘਾਂ ਤੁੰ ਤਾਂ ਮੈਨੂੰ ਹੈਰਾਨ ਹੀ ਕਰੀ ਜਾਂਦਾ ਹੈਂ। ਕਿਤੇ ਮੈਂ ਸੁਪਨਾ ਤਾਂ ਨਹੀਂ ਦੇਖ ਰਿਹਾ?
ਨਹੀਂ ਮਾਸਟਰ ਹੀ ਇਹ ਹੁਣ ਸੁਪਨਾ ਨਹੀਂ ਹਕੀਕਤ ਹੈ। ਆਓ ਆਪਾਂ ਪਿੰਡ ਦੇਖਣ ਚੱਲੀਏ।”
ਅਸੀਂ ਦੋਵੇਂ ਪਿੰਡ ਦਾ ਚੱਕਰ ਲਾਉਣ ਲਈ ਬਾਹਰ ਨਿਕਲੇ। ਅੱਗੇ ਇਕ ਆਟੋ ਰਿਕਸ਼ਾ ਖੜਾ ਸੀ।  ਇਹ ਬੈਟਰੀ ਨਾਲ ਚਲੱਣ ਵਾਲਾ ਰਿਕਸ਼ਾ ਸੀ। ਬੰਤ ਸਿੰਘ ਨੇ ਬੈਠਦਿਆਂ ਹੀ ਕਿਹਾ-  ਚੱਲ ਗਈ ਰਾਜੂ, ਦਿਖਾ ਦੇ ਇਕ ਵਾਰ ਪਿੰਡ, ਲਾ ਇੱਕ ਵੱਡੀ ਜਿਹੀ ਗੇੜੀ।”
ਰਸਤੇ ਵਿੱਚ ਮੈਨੂੰ ਦਸਿਆ ਗਿਆ, ਕਿ ਇਹ ਰਿਕਸ਼ਾ ਤੇ ਇਹੋ ਜਿਹੇ ਹੋਰ ਰਿਕਸ਼ੇ ਆਉਣ ਜਾਣ ਤੇ ਢੋਆ ਢੁਆਈ ਦਾ ਕੰਮ ਮੁਫਤ ਕਰਦੇ ਹਨ, ਇਸ ਵਾਸਤੇ ਇਹ ਕੋਈ ਪੈਸਾ ਨਹੀਂ ਲੈਂਦੇ।  ਇਨ੍ਹਾਂ ਨੂੰ ਤਨਖਾਹ ਤੇ ਹੋਰ ਸਹੂਲਤਾਂ ਪਿੰਡ ਦੀ ਜਿੰਮੇਵਾਰੀ ਹੈ। ਇਸ ਤਰ੍ਹਾਂ ਦੇ ਕੋਈ ਇਕ ਸੌ ਰਿਕਸ਼ੇ ਮੁਫਤ ਕੰਮ ਕਰਦੇ ਹਨ।

ਮੈਂ ਦੇਖਿਆ, ਪਿੰਡ ਹੁਣ ਬਿਲਕੁਲ ਹੀ ਬਦਲ ਗਿਆ ਸੀ। ਨਾ ਪੁਰਾਣੇ ਕੱਚੇ ਘਰ ਸਨ ਤੇ ਨਾ ਹੀ ਕੱਚੀਆਂ ਗਲੀਆਂ। ਮੈਨੂੰ ਦੱਸਿਆ ਗਿਆ ਕਿ ਸਾਰਾ ਪਿੰਡ ਢਾਹ ਕੇ ਉੱਚੀ ਥਾਂ ਉਪਰ ਨਵੀਂ ਅਬਾਦੀ ਉਸਾਰੀ ਗਈ ਹੈ। ਹਰ ਇੱਕ ਨੂੰ ਉਸ ਦੀ ਲੋੜ ਅਨੁਸਾਰ ਘਰ ਬਣਾ ਕੇ ਦਿੱਤੇ ਗਏ ਹਨ ਤੇ ਉਹ ਵੀ ਆਧੁਨਿਕ ਸਹੂਲਤਾਂ ਨਾਲ ਲੈਸ, ਹਰ ਘਰ ਵਿੱਚ ਟੈਲੀਫੋਨ, ਇੰਟਰਨੈਟ, ਗੈਸ ਤੇ ਬਿਜਲੀ ਦੇ ਮੁਫਤ ਕੁਨੈਕਸ਼ਨ ਹਨ। ਹਰ ਸਹੂਲਤ ਲਈ ਪਿੰਡ ਦੇ ਸਾਂਝੇ ਫੰਡ ਚੋਂ ਪੈਸਾ ਦਿਤਾ ਜਾਂਦਾ ਹੈ। ਅਧੁਨਿਕ ਸਹੂਲਤਾਂ ਵਾਲਾ ਆਪਣਾ ਹਸਪਤਾਲ ਹੈ। ਪਿੰਡ ਦੀਆਂ ਖੁਲ੍ਹੀਆਂ ਸੜਕਾਂ ਤੇ ਸੜਕਾਂ ਦੇ ਕਿਨਾਰੇ ਕੀਤੀ ਗਈ ਸਾਜ ਸੱਜਾ ਵਿਦੇਸ਼ ਦਾ ਭੁਲੇਖਾ ਪਾਉਂਦੀ ਸੀ। ਇਕ ਛੋਟਾ ਜਿਹਾ ਬਾਜ਼ਾਰ ਹੈ ਜਿਥੋਂ ਜ਼ਰੂਰਤ ਦਾ ਹਰ ਸਾਮਾਨ ਮਿਲ ਜਾਂਦਾ ਹੈ।

ਅਸੀਂ ਇੱਕ ਵੱਡੀ ਸਾਰੀ ਫੈਕਟਰੀ ਦੇ ਗੇਟ ਦੇ ਮੂਹਰੇ ਰੁਕੇ ਤੇ ਫਿਰ ਬੰਤ ਸਿੰਘ ਨੇ ਆਪਣਾ ਕਾਰਡ ਦਿਖਾਇਆ ਤੇ ਅਸੀਂ ਅੰਦਰ ਚਲੇ ਗਏ। ਇਹ ਇਕ ਪੈਂਟਾਂ ਤੇ ਜੀਨਾਂ ਬਣਾਉਣ ਵਾਲੀ ਫੈਕਟਰੀ ਸੀ। ਜਿਸ ਵਿੱਚ ਸਾਰਾ ਕੰਮ ਆਧੁਨਿਕ ਮਸ਼ੀਨਾਂ ਨਾਲ ਹੋ ਰਿਹਾ ਸੀ। ਮੈਨੂੰ ਦੱਸਿਆ ਗਿਆ ਕਿ ਇਹ ਪਿੰਡ ਦੀ ਪੰਜਵੀਂ ਵੱਡੀ ਫੈਕਟਰੀ ਹੈ ਜਿਥੋਂ ਸਾਰਾ ਸਮਾਨ ਬਾਹਰ ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ। ਇਸ ਫੈਕਟਰੀ ਦੇ ਸੰਚਾਲਕ ਤੇ ਮਾਲਕ ਇੰਗਲੈਂਡ ਤੋਂ ਆਏ ਹਨ ਤੇ ਉਨ੍ਹਾਂ ਇਹ ਫੈਕਟਰੀ ਲਗਾਈ ਹੈ।

ਮੈਨੂੰ ਪਿੰਡ ਦਾ ਪਾਵਰ ਪਲਾਂਟ, ਡੇਅਰੀ, ਮੱਛੀ ਫੈਕਟਰੀ ਤੇ ਹੋਰ ਕਾਰਖਾਨੇ ਦਿਖਾਏ। ਘੁੰਮਦੇ ਘੁੰਮਦੇ ਅਸੀਂ ਇਕ ਵੱਡੇ ਸਾਰੇ ਸਕੂਲ ਦੀ ਇਮਾਰਤ ਦੇ ਬਾਹਰ ਆ ਕੇ ਰੁਕ ਗਏ। ਮਾਸਟਰ ਜੀ ਪਛਾਣੋ, ਭਲਾ ਇਹ ਕਿਹੜੀ ਥਾਂ ਹੋਈ?
ਨਹੀਂ ਬੰਤ ਸਿੰਹਾਂ, ਮੈਂ ਤੀਹ ਸਾਲ ਬਾਦ ਆਇਆ ਹਾਂ, ਨਾਲੇ ਇਹ ਤਾਂ ਉਹ ਪਿੰਡ ਹੀ ਨਹੀਂ ਰਿਹਾ ਹੈ ਜਿਥੇ ਮੈਂ ਕਦੇ ਰਹਿ ਕੇ ਗਿਆ ਸੀ।”
ਅੱਛਾ ਇਹ ਗੱਲ ਹੈ ਤਾਂ ਅੰਦਰ ਆਓ।
ਬੰਤ ਸਿੰਘ ਮੇਰਾ ਹੱਥ ਖਿਚ ਕੇ ਮੈਨੂੰ ਅੰਦਰ ਲੈ ਗਿਆ। ਇਕ ਲਾਅਨ ਵਿੱਚ ਇਕ ਵੱਡੇ ਸਾਰੇ ਗੋਲ ਦਾਇਰੇ ਵਿੱਚ ਗੁਲਾਬ ਮਹਿਕ ਰਿਹਾ ਸੀ। ਕਲਮੀ ਗੁਲਾਬ। ਬੜੀ ਚੰਗੀ ਤਰ੍ਹਾਂ ਸੰਵਾਰਿਆ ਤੇ ਸਾਂਭ ਕੇ ਰਖਿਆ ਹੋਇਆ ਹੈ। ਮੈਂ ਗੁਲਾਬ ਦੇ ਫੁੱਲ ਦੇਖਣ ਲਈ ਉਨ੍ਹਾਂ ਦੇ ਨੇੜੇ ਚਲਾ ਗਿਆ। ਉਸ ਦੀ ਖੁਸ਼ਬੋ ਮੈਨੂੰ ਆਪਣੀ ਆਪਣੀ ਲੱਗੀ। ਸ਼ਾਇਦ ਇਹੀ ਖੁਸ਼ਬੋ ਤਾਂ ਮੈਂ ਲੱਭਦਾ ਫਿਰਦਾ ਸਾਂ।

ਕੁਝ ਆਇਆ ਜੇ ਯਾਦ ਹੁਣ? ਮੈਨੂੰ ਬੰਤ ਸਿੰਘ ਨੇ ਪੁਛਿਆ। ਪਰ ਮੈਂ ਨਾਂਹ ਵਿੱਚ ਸਿਰ ਫੇਰ ਦਿਤਾ। ਬੰਤ ਸਿੰਘ ਮੈਨੂੰ ਕਹਿਣ ਲੱਗਾ, ਸਾਰਾ ਪਿੰਡ ਇਕ ਥਾਂ ਤੋਂ ਦੂਜੀ ਥਾਂ ਵਸਾ ਦਿਤਾ ਪਰ ਜੇ ਨਹੀਂ ਬਦਲੀ ਤਾਂ ਇਹ ਥਾਂ ਨਹੀਂ ਬਦਲੀ। ਇਹ ਉਹੋ ਥਾਂ ਹੈ ਜਿਥੇ ਤੁਹਾਡੇ ਵਿਦਿਆਰਥੀ ਤੁਹਾਡੇ ਕੋਲ ਬੈਠ ਕੇ ਪੜ੍ਹੇ ਸਨ। ਇਹ ਗੁਲਾਬ ਵੀ ਉਹੀ ਹੈ। ਉਸੇ ਗੁਲਾਬ ਦੀਆਂ ਕਲਮਾਂ ਤੋਂ ਫੈਲਿਆ ਹੈ ਜੋ ਤੀਹ ਸਾਲ ਪਹਿਲਾਂ ਤੁਸੀਂ ਲਗਾਈਆਂ ਸਨ।

ਮੈਂ ਭਾਵਕ ਹੋ ਗਿਆ ਸੀ। ਬੰਤ ਸਿੰਘ ਮੈਨੂੰ ਅੰਦਰ ਦਫਤਰ ਵਿੱਚ ਲੈ ਗਿਆ। ਅੱਗੇ ਇਕ ਤਸਵੀਰ ਅਗੇ ਢੇਰ ਸਾਰੇ ਗੁਲਾਬ ਦੇ ਫੁੱਲ ਰੱਖੇ ਹੋਏ ਸਨ ਤੇ ਮੈਂ ਆਪਣੀ ਧੁੰਦਲੀ ਹੋ ਰਹੀ ਨਜ਼ਰ ਨਾਲ ਦੇਖਿਆ, ਇਸ ਤਸਵੀਰ ਵਿੱਚ ਮੈਂ ਹੀ ਸਾਂ, ਝੁਕਿਆ ਹੋਇਆ ਗੁਲਾਬ ਦੀਆਂ ਕਲਮਾਂ ਦੀਆਂ ਗੋਡੀ ਕਰ ਰਿਹਾ ਸੀ। ਇਹ ਤਸਵੀਰ ਕਿਸੇ ਕੈਮਰੇ ਦੀ ਤਸਵੀਰ ਨਹੀਂ ਸੀ ਸਗੋਂ ਹੱਥ ਦੀ ਬਣੀ ਹੋਈ ਸੀ, ਜੋ ਮੇਰੇ ਹੀ ਇਕ ਵਿਦਿਆਰਥੀ ਨੇ ਬਣਾਈ ਸੀ ਤੇ ਜਿਸ ਨੂੰ ਮੈਂ ਉਸ ਦੀ ਡਰਾਇੰਗ ਦੀ ਕਾਪੀ ਚੋਂ ਕੱਢ ਕੇ ਕਿਸੇ ਰਜਿਸਟਰ ਵਿੱਚ ਰੱਖ ਦਿਤਾ ਸੀ।”

ਹਾਲੇ ਮੈਂ ਇਹ ਸੱਭ ਕੁਝ ਸੋਚ ਹੀ ਰਿਹਾ ਸੀ ਕਿ ਮੇਰੇ ਉਹੀ ਤਿੰਨੋ ਵਿਦਿਆਰਥੀ ਉਥੇ ਆਣ ਪਹੁੰਚੇ, ਉਹ ਭਰ ਜਵਾਨ ਹੋ ਗਏ ਸਨ। ਉਨ੍ਹਾਂ ਮੈਨੂੰ ਪਛਾਣ ਲਿਆ ਤੇ ਮੇਰੇ ਪੈਰੀਂ ਹੱਥ ਲਾ ਕੇ ਮੇਰੇ ਪੈਰਾਂ ਵਿੱਚ ਆ ਕੇ ਬੈਠ ਗਏ।

ਕਿਵੇਂ ਹੋ ਮਾਸਟਰ ਜੀ, ਦੇਖੋ, ਹੁਣ ਠੀਕ ਹੈ ਨਾ ਤੁਸੀਂ ਇਹੋ ਸਭ ਕੁਝ ਹੀ ਚਾਹੁੰਦੇ ਸੋਂ ਨਾ ਪਿੰਡ ਵਿੱਚ, ਇਹੀ ਤੁਹਾਡਾ ਸੁਪਨਾ ਸੀ ਨਾ? ਉਨ੍ਹਾਂ ਚੋਂ ਇੱਕ ਆਖ ਰਿਹਾ ਸੀ।

ਪਰ ਪੁੱਤਰੋ, ਮੈਂ ਤਾਂ ਤੁਹਾਡੇ ਨਾਲ ਕਦੇ ਕੁਝ ਵੀ ਸਾਂਝਾ ਨਹੀਂ ਸੀ ਕੀਤਾ। ਤੁਸੀਂ ਤਾਂ ਉਦੋਂ ਬਹੁਤ ਛੋਟੇ ਸੀ?
ਜੀ ਮਾਸਟਰ ਹੀ ਅਸੀਂ ਬਹੁਤ ਛੋਟੇ ਸਾਂ, ਪਰ ਤੁਹਾਡੇ ਅਚਾਨਕ ਚਲੇ ਜਾਣ ਬਾਦ ਅਸੀਂ ਤੁਹਾਡੇ ਕਮਰੇ ਵਿੱਚ ਗਏ, ਸਾਨੂੰ ਹੋਰ ਤਾਂ ਕੁਝ ਨਾ ਲੱਭਿਆ, ਤੁਹਾਡੀ ਨੀਲੀ ਕਾਪੀ ਮਿਲੀ ਸੀ। ਤੁਸੀਂ ਆਪਣੇ ਇਸ ਸੁਪਨੇ ਬਾਰੇ ਉਸ ਵਿੱਚ ਸੱਭ ਕੁਝ ਲਿਖਿਆ ਸੀ। ਬੱਸ ਅਸੀਂ ਪੜ੍ਹਿਆ ਤੇ ਉਸ ਨੂੰ ਸੱਚ ਕਰਨ ਦਾ ਮਨ ਬਣਾ ਲਿਆ। ਬਾਕੀ ਸਾਰੀ ਕਹਾਣੀ ਤਾਂ ਤੁਹਾਨੂੰ ਬੰਤ ਸਿੰਘ ਵੀਰ ਜੀ ਦੱਸ ਹੀ ਦਿਤੀ ਹੋਵੇਗੀ।

ਹਾਂ ਬੱਚਿਓ, ਮੈਨੂੰ ਸੱਭ ਕੁਝ ਪਤਾ ਲੱਗ ਗਿਆ। ਤੁਸੀਂ ਠੀਕ ਕੀਤਾ ਹੈ, ਬਹੁਤ ਹੀ ਵਧੀਆ ਕੀਤਾ ਹੈ। ਇੱਕਲੇ ਆਪਣਾ ਵਿਕਾਸ ਨਹੀਂ ਕੀਤਾ ਸੱਭ ਨੂੰ ਉਪਰ ਚੁਕਿਆ ਹੈ। ਜੋ ਤੁਸੀਂ ਕੀਤਾ ਹੈ ਇਹ ਕਿਸੇ ਇੱਕਲੇ ਦਾ ਨਹੀਂ ਸਗੋਂ ਸੱਭ ਦਾ ਸਾਂਝਾ ਹੈ। ਇਹੀ ਤਾਂ ਅਸੀਂ ਚਾਹੁੰਦੇ ਸਾਂ। ਤੁਸੀਂ ਸੁਪਨੇ ਨੂੰ ਵੀ ਸੱਚ ਕਰ ਦਿਖਾਇਆ।”

ਤੁਹਾਡੇ ਗੁਲਾਬ ਦੀਆਂ ਕਲਮਾਂ ਹਾਂ, ਫੁੱਲ ਤਾਂ ਲਗੱਣੇ ਹੀ ਸਨ ਤੇ ਫੈਲਣਾ ਵੀ ਸੀ, ਹੁਣ ਖੁਸ਼ਬੂ ਹੈ ਤਾਂ ਹਰ ਇਕ ਦੀ ਹੈ ਇੱਕਲੇ ਗੁਲਾਬ ਦੀ ਤਾਂ ਨਹੀਂ।”


Friday, January 23, 2015

ਗਾਂਧੀ ਜੀ ਦਾ ਚਸ਼ਮਾ



ਗਾਂਧੀ ਜੀ ਦਾ ਚਸ਼ਮਾ (ਐਨਕਾਂ) ਚੋਰੀ ਹੋ ਗਿਆ ਹੈ। ਇਹ ਗਾਂਧੀ ਜੀ ਦੀਆਂ ਸਿਮਰਤੀਆਂ ਨਾਲ ਜੁੜੇ ਇੱਕ ਸੇਵਾ-ਆਸ਼ਰਮ ਵਿੱਚ ਪਿਛਲੇ 70 ਸਾਲਾਂ ਤੋਂ ਦਿਖਾਵੇ ਦੇ ਤੌਰ ਤੇ ਰੱਖਿਆ ਹੋਇਆ ਸੀ। ਗਾਂਧੀ ਜੀ ਦੀ ਹਰ ਤਸਵਿਰ ਵਿੱਚ ਉਹਨਾਂ ਦੀ ਸ਼ਖਸੀਅਤ ਦੀ ਪਛਾਣ ਹੈ ਇਹ ਚਸ਼ਮਾ, ਤੇ ਸ਼ਾਇਦ ਇਸ ਵਾਸਤੇ ਵੀ ਖਾਸ ਹੋ ਸਕਦਾ ਹੈ ਕਿਉਂ ਕਿ ਗਾਂਧੀ ਜੀ ਨੇ ਸਾਰੀ ਉਮਰ ਸਾਰੀ ਦੁਨੀਆਂ ਨੂੰ ਇਸੇ ਚਸ਼ਮੇ ਥਾਂਣੀ ਬਦਲਦਿਆਂ ਦੇਖਿਆ। ਇਸੇ ਰਾਹੀ ਦੇਖੀ ਤੇ ਪਰਖੀ ਹੋਈ ਦੁਨੀਆਂ ਦੇ ਅਨੁਭਵਾਂ ਦੇ ਅਧਾਰ ਉਪਰ ਉਹ ਆਪਣਾ ਇਕ ਨਜ਼ਰੀਆ ਕਾਇਮ ਕੀਤਾ। ਅਕਸਰ ਕਿਹਾ ਜਾਂਦਾ ਹੈ ਕਿ ਇਸ ਦੁਨਿਆ ਬਾਰੇ ਗਾਂਧੀ ਜੀ ਦਾ ਨਜ਼ਰੀਆ ਕੀ ਹੋ ਸਕਦਾ ਹੈ? ਸ਼ਾਇਦ ਇਸੇ ਪ੍ਰਸ਼ਨ ਦਾ ਉੱਤਰ ਲੱਭਣ ਲਈ ਕਿਸੇ ਮਨਚਲੇ ਨੇ ਉਹਨਾਂ ਦਾ ਉਹ ਚਸ਼ਮਾਂ ਚੁੱਕ ਲਿਆ ਹੋਵੇਗਾ, ਕਿ ਦੇਖੀਏ ਆਖਰ ਗਾਂਧੀ ਜੀ ਦਾ ਨਜ਼ਰੀਆ ਕੀ ਸੀ।

ਪਿਛਲੇ ਸੱ ਤਰ ਸਾਲ ਤੋਂ ਇਹ ਚਸ਼ਮਾਂ ਉੱਥੇ ਗਾਂਧੀ ਜੀ ਦੀਆਂ ਬਾਕੀ ਚੀਜ਼ਾਂ ਨਾਲ ਇਹ ਰਖਿਆ ਹੋਇਆ ਸੀ। ਸ਼ਾਇਦ ਪਿਛਲੇ ਸੱਤਰ ਸਾਲ ਇਸ ਦੀ ਕਿਸੇ ਨੂੰ ਲੋੜ ਨਹੀਂ ਸੀ ਪਈ। ਪਰ ਜਦੋਂ ਤੋਂ ਲੋਕ ਪਾਲ ਕਾਨੂੰਨ ਨੂੰ ਲੈ ਕੇ ਬਾਬਾ ਅੰਨਾ ਹਾਜ਼ਾਰੇ ਨੇ ਮੁਹਿੰਮ ਖੜੀ ਕੀਤੀ ਹੈ, ਲੋਕਾਂ ਨੂੰ ਉਸ ਦੀ ਸਾਦਗੀ ਤੇ ਸਮਰਪਣ ਚੋਂ ਗਾਂਧੀ ਨਜ਼ਰ ਆਇਆ ਹੈ ਤੇ ਉਹ ਅੱਜ ਦੇ ਨਵੇਂ ਗਾਂਧੀ ਦੇ ਮਗ਼ਰ ਹੋ ਤੁਰੇ ਹਨ। ਸਰਕਾਰ ਨੂੰ ਇਹ ਸੱਭ ਬੜਾ ਨਾਖੁਸ਼ਗਵਾਰ ਲਗਿਆ ਹੈ ਤੇ ਉਹਨਾਂ ਘਬਰਾਹਟ ਵਿੱਚ ਉਸ ਗਾਂਧੀ ਨੂੰ ਤੇ ਉਸ ਦੇ ਤਰੀਕੇ ਨੂੰ ਵੀ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕੋਈ ਆਪਣੇ ਪਿਓ ਨੂੰ ਬੇਦਖਲ ਕਰ ਦੇਵੇ, ਉਸ ਨੂੰ ਉਸ ਦੇ ਤਰੀਕੇ ਚੋਂ ਮੁਸ਼ਕ ਆਵੇ। ਅਜਿਹਾ ਕਹਿਣ ਵਾਲੇ ਬਹੁਤੇ ਲੋਕ ਅਜਿਹੇ ਹਨ ਜਿਹਨਾਂ ਦਾ ਕਦੇ ਗਾਂਧੀਵਾਦ ਨਾਲ ਵਾਹ ਵਾਸਤ ਵੀ ਨਹੀਂ ਸੀ ਰਿਹਾ। ਉਹਨਾਂ ਨੂੰ ਅੰਨਾ ਹਜ਼ਾਰੇ ਇਕ ਗੈਰ ਸੰਵਿਧਾਨਕ ਵਿਅਕਤੀ ਜਾਪਦਾ ਹੈ। ਇਸ ਨਾਲ ਹੀ ਇੱਕ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਕਿ ਜੇ ਅੰਨਾ ਹਾਜ਼ਾਰੇ ਗੈਰ ਸਵਿੰਧਾਨਕ ਹੈ ਤਾਂ ਕੀ ਗਾਂਧੀ ਜਿਸ ਨੂੰ ਰਾਸ਼ਟਰ ਪਿਤਾ ਆਖਦੇ ਹੋ ਉਹ ਸਵਿੰਧਾਨ ਚੋਂ ਨਿਕਲ ਕੇ ਆਇਆ ਸੀ ਜਾਂ ਭਾਰਤ ਦੇ ਲੋਕਾਂ ਨੇ ਉਸ ਨੂੰ ਵੋਟਾਂ ਪਾ ਕੇ ਚੁਣਿਆ ਸੀ। ਕੋਈ ਪੁੱਛੇ, ਸੰਵਿਧਾਨ ਮੁਤਾਬਕ ਤਾਂ ਅਸੀਂ ਇਸੇ ਸਰਕਾਰ ਨੂੰ ਵੋਟਾਂ ਪਾਈਆਂ ਸਨ, ਉਹਨਾਂ ਦੀ ਸੱਭ ਤੋਂ ਉੱਚੀ ਕੁਰਸੀ ਸੱਭ ਤੋਂ ਈਮਾਨਦਾਰ ਸਮਝੇ ਜਾਂਦੇ ਸਿਆਣੇ ਸੂਝਵਾਨ ਵਿਅਕਤੀ ਨੂੰ ਦਿੱਤੀ ਸੀ ਪਰ ਇਸ ਸਰਕਾਰ ਨੇ ਤਾਂ ਹੱਦਾਂ ਪਾਰ ਕਰ ਦਿਤੀਆਂ ਹਨ ਭ੍ਰਿਸ਼ਟਾਚਾਰ ਵਾਲੀਆਂ। ਜਿੰਨੇ ਸਕੈਂਡਲ ਤੇ ਘੋਟਾਲੇ ਇਸ ਸਰਕਾਰ ਦੇ ਰਾਜ ਚੋਂ ਨਿਕਲ ਕੇ ਆਏ ਹਨ ਉਹ ਹੈਰਾਨ ਕਰ ਦੇਣ ਵਾਲੇ ਹਨ। ਇਕ ਲੰਬੀ ਸੁਚੀ ਬਣ ਜਾਂਦੀ ਹੈ। ਦੇਸ਼ ਨੂੰ ਨੀਲਾਮ ਕਰ ਦਿੱਤਾ ਹੈ ਤੇ ਵੰਡ ਵੰਡਾ ਕੇ ਘਰ ਲੈ ਗਏ ਹੋ, ਪਰ ਹੁਣ ਜਦੋਂ ਲੋਕਾਂ ਨੂੰ ਤੁਹਾਡੇ ਉਪਰ ਵਿਸਵਾਸ ਨਹੀਂ ਰਿਹਾ ਤਾਂ ਹੀ ਜਨਤਾ ਚੋਂ ਇੱਕ ਅਵਾਜ਼ ਉੱਠੀ ਹੈ ਤੇ ਤੁਸੀਂ ਆਪਣੇ ਆਪ ਨੂੰ ਸੰਵਿਧਾਨਕ ਆਖਦੇ ਹੋਂ। ਖੈਰ ਗੱਲ ਗਾਂਧੀ ਜੀ ਦੇ ਚਸ਼ਮੇ ਦੀ ਹੋ ਰਹੀ ਹੈ। ਚਸ਼ਮਾ ਨਜ਼ਰ ਦਾ ਹੈ ਤੇ ਨਜ਼ਰ ਤੋਂ ਹੀ ਨਜ਼ਰੀਆ ਬਣਦਾ ਹੈ।

ਅਚਾਨਕ ਇਸ ਦੀ ਲੋੜ ਪੈ ਗਈ ਹੈ ਸੱਭ ਨੂੰ, ਕੀ ਕਾਂਗਰਸ, ਕੀ ਭਾਰਤੀ ਜਨਤਾ ਪਾਰਟੀ, ਜਿਸ ਉਪਰ ਰਾਸ਼ਟਰ ਪਿਤਾ ਦੇ ਕਤਲ ਦੇ ਸਿਧੇ ਇਲਜ਼ਾਮ ਲੱਗੇ, ਜਿਹਨਾਂ ਦਾ ਵੀਰ ਸਾਵਰਕਰ ਜੋ ਗਾਂਧੀ ਜੀ ਦੇ ਕਾਤਲ ਨੱਥੂ ਰਾਮ ਗੋਡਸੇ ਦਾ ਰਾਜਨੀਤਕ ਗੁਰੂ ਸੀ, ਸੱਭ ਨੂੰ ਲੱਗਿਆ ਹੈ ਕਿ ਹੁਣ ਗਾਂਧੀ ਜੀ ਦੀ ਲੋੜ ਪੈ ਗਈ ਹੈ। ਗਾਂਧੀ ਜੀ ਦੀ ਸਮਾਧੀ ਉਪਰ ਧਰਨੇ ਲਾਏ ਜਾਂਦੇ ਹਨ। ਇਹ ਸੱਭ ਦਿਖਾਵਾ ਹੀ ਹੈ ਇਸ ਤੋਂ ਵੱਧ ਕੁਝ ਨਹੀਂ। ਸੋਨੀਆ ਗਾਂਧੀ ਦੀ ਕਾਂਗਰਸ ਹੁਣ ਦੇਸ਼ ਦੀ ਪਹਿਰੇਦਾਰ ਬਣ ਕੇ ਖੜੀ ਹੋ ਗਈ ਹੈ ਤੇ ਇਹ ਪਹਿਰੇਦਾਰ ਤੋਂ ਜ਼ਿਆਦਾ ਠੇਕੇਦਾਰ ਜਾਪਦੀ ਹੈ ਜੋ ਸਾਰੇ ਦੇਸ਼ ਨੂੰ ਆਪਣੀ ਨਿੱਜੀ ਜਾਇਦਾਦ ਮੰਨ ਬੈਠੀ ਹੈ। ਜਿਸ ਨੂੰ ਚਾਹੇ ਉਹ ਦੌਲਤ ਦੇ ਅੰਬਾਰ ਲੁਟਾ ਦੇਵੇ। ਜਿਸ ਕੀ ਲਾਠੀ ਉਸ ਦੀ ਭੈਂਸ ਵਾਲੀ ਗੱਲ ਹੋ ਗਈ ਹੈ ਤੇ ਅੱਜ ਕੱਲ੍ਹ ਇਹ ਲਾਠੀ ਜੋ ਕਦੇ ਗਾਂਧੀ ਜੀ ਦੇ ਹੱਥ ਵਿੱਚ ਨਜ਼ਰ ਆਉਂਦੀ ਸੀ, ਹੁਣ ਕਾਂਗਰਸ ਦੇ ਹੱਥ ਵਿੱਚ ਹੈ ਤੇ ਹਰ ਜਾਇਜ਼ ਨਜਾਇਜ਼ ਆਵਾਜ਼ ਦਬਾਉਣ ਲਈ ਤੇ ਬੇਸਮਝ ਲੋਕਾਂ ਨੂੰ ਹੱਕਣ ਦੇ ਕੰਮ ਲਈ ਜਾਂਦੀ ਹੈ। ਜੇ ਗਾਂਧੀ ਜੀ ਦਾ ਇਹ ਚਸ਼ਮਾਂ ਸੋਨੀਆ ਗਾਂਧੀ ਨੂੰ ਦਿੱਤਾ ਜਾਵੇ ਕਿ ਦੇਖੋ ਇਸ ਥਾਣੀ ਦੁਨਿਆ ਕਿਹੋ ਜਿਹੀ ਨਜ਼ਰ ਆਉਂਦੀ ਹੈ ਤਾਂ ਨਿਸ਼ਚੇ ਹੀ ਸੋਨੀਆ ਦਾ ਜਵਾਬ ਹੋਵੇਗਾ ਕਿ ਮੈਨੂੰ ਤਾਂ ਇਸ ਚੋਂ ਦੁਨੀਆ ਬੜੀ ਧੁੰਦਲੀ ਧੁੰਦਲੀ ਨਜ਼ਰ ਆਉਂਦੀ ਹੈ। ਰਾਹੁਲ ਗਾਂਧੀ ਕਹੇਗਾ ਕਿ ਇਹ ਮੈਨੂੰ ਦੇ ਦਿਓ ਇਸ ਨਾਲ ਮੈਂ ਉਤਰ ਪ੍ਰਦੇਸ਼ ਨੂੰ ਦੇਖਣਾ ਚਾਹੰਦਾ ਹਾਂ। ਤੇ ਉਹ ਵੀ ਇਸ ਨੂੰ ਭੱਟਾ ਪਰਸੋਲ ਤੱਕ ਹੀ ਦੇਖਣਾ ਚਾਹੁੰਦਾ ਹੈ। ਗਾਂਧੀ ਜੀ ਨੇ ਇਸੇ ਚਸ਼ਮੇਂ ਥਾਣੀ ਛੂਤ ਛਾਤ ਤੱਕਿਆ, ਹਿੰਦੁਸਤਾਨ ਦੀ ਕਿਰਸਾਣੀ ਮਰ ਰਹੀ ਦੇਖੀ ਤੇ ਕਿਰਤੀ ਦਮ ਤੋੜਦਾ ਦੇਖਿਆ।

ਮਨਮੋਹਨ ਸਿੰਘ ਜੀ ਦਾ ਜਵਾਬ ਇਸ ਚਸ਼ਮੇਂ ਬਾਰੇ ਬੜਾ ਲਾਜਵਾਬ ਹੋਵੇਗਾ। ‘ਅਖੇ ਅਭੀ ਤੋਂ ਮੇਰੇ ਪਾਸ ਵਕਤ ਨਹੀਂ ਹੈ, ਬਹੁਤ ਸਾਰਿਆਂ ਮੀਟਿੰਗਜ਼ ਹੈ, ਸੋਨੀਆ ਜੀ ਕੇ ਸਾਥ, ਅੰਬਾਨੀ ਜੀ ਕੇ ਸਾਥ, ਕਨੀਮੋਈ ਕਾ ਅਭੀ ਮਸਲਾ ਹੈ, ਰਤਨ ਜੀ ਕੋ ਟਾਈਮ ਦੇ ਰੱਖਾ ਹੈ, ਤੇਲ ਕੇ ਦਾਮ ਵਾਲੀ ਮੀਟਿੰਗ ਭੀ ਹੈ, ਅੰਨਾ ਜੀ ਕੋ ਸਿਬਲ ਜੀ ਦੇਖ ਰਹੇ ਹੈਂ, ਤੁਕ ਯੇ ਚਸ਼ਮਾ ਮੋਨਟੇਕ ਜੀ ਕੇ ਪਾਸ ਛੋੜ ਦੋ, ਜਬ ਵਕਤ ਮਿਲੇਗਾ ਮੈਂ ਦੇਖ ਲੁੰਗਾ, ਵੈਸੇ ਭੀ ਮੇਰੇ ਪਾਸ ਮੇਰੀ ਆਪਣੀ ਐਨਕ ਹੈ, ਯੇਹ ਵਾਲੀ ਜੋ ਮੈਂ ਅਮਰੀਕਾ ਸੇ ਬਣਵਾ ਕਰ ਲਾਇਆ ਥਾ, ਯੇ ਬਹੁਤ ਠੀਕ ਹੈ, ਮੈਂ ਇਸੀ ਕੋ ਇਸਤੇਮਾਲ ਕਰਨਾ ਚਾਹਤਾ ਹੂੰ, ਕਹਿਤੇ ਹੈ ਨਾ ਐਨਕ ਅਪਣੀ ਆਪਣੀ। ਮੈਂ ਤੋਂ ਕਿਸੇ ਦੂਸਰੇ ਕੀ ਨਜ਼ਰ ਸੇ ਨਹੀਂ ਦੇਖਤਾ ਹੈ। ਸਾਰਾ ਹਿੰਦੁਸਤਾਨ ਮੁਝੇ ਇਸੀ ਤਰ੍ਹ ਦੇਖਤਾ ਹੈ। ਇਸ ਚਸ਼ਮੇਂ ਮੇਂ ਇੰਡੀਆ ਬਹੁਤ ਸਾਫ਼ ਦਿਖਾਈ ਦੇਤਾ ਹੈ ਭਾਰਤ ਕੋ ਦੇਖਣੇ ਕੇ ਲਿਏ ਮੇਰੇ ਪਾਸ ਅਭੀ ਟਾਈਮ ਨਹੀਂ ਹੈ। ਤੁਮ ਮੋਨਟੇਕ ਸਿੰਘ ਜੀ ਕੋ ਦੇ ਦੋ । ਵੋਹ ਦੇਖ ਲੇਂਗੇ ਐਨ ਮੁਝੇ ਇਸ ਕੀ ਰਿਪੋਟਿੰਗ ਕਰ ਦੇਂਗੇ।

ਮਾਇਆਵਤੀ ਕੋਲ ਆਪਣੇ ਰਾਜਨੀਤਕ ਗਾਡ-ਫਾਦਰ ਕਾਂਸ਼ੀ ਰਾਮ ਦਾ ਚਸ਼ਮਾ ਹੈ ਜੋ ਉਹ ਲੋੜ ਵੇਲੇ ਵਰਤ ਲੈਂਦੀ ਹੈ ਤੇ ਇਸ ਨਾਲ ਉਹ ਦਲਿਤਾਂ ਨੂੰ ਕੀਲ ਕੇ ਰੱਖ ਰਹੀ ਹੈ। ਉਸ ਕੋਲ ਗਾਂਧੀ ਬਾਰੇ ਜਾਣਨ ਦੀ ਵੀ ਵਿਹਲ ਨਹੀਂ। ਬਾਬਾ ਰਾਮਦੇਵ ਨੇ ਗਾਂਧੀ ਜੀ ਦੀ ਐਨਕ ਚੋਂ ਦੁਨੀਆ ਦੇਖਣੀ ਚਾਹੀ ਪਰ ਉਸ ਨੂੰ ਰਾਸ ਨਹੀਂ ਆਈ। ਹੁਣ ਉਹ ਵੀ ਆਪਣੀ ਸੈਨਾ ਬਣਾਉਣ ਵੱਲ ਧਿਆਨ ਦੇਣਾ ਬੇਹਤਰ ਸਮਝਣਗੇ। ਆਖਰ ਏਡੀ ਵੱਡੀ ਸਲਤਨਤ ਖੜੀ ਕਰ ਰੱਖੀ ਹੈ ਉਸ ਨੂੰ ਵੀ ਸੰਭਾਲਣਾ ਹੈ। ਹੁਣ ਸਿਰਫ਼ ਇਸੇ ਗੱਲ ਦੀ ਚਿੰਤਾ ਹੋ ਰਹੀ ਹੈ ਕਿ ਗਾਂਧੀ ਜੀ ਦੀ ਇਹ ਐਨਕ ਭਾਰਤ ਚੋਂ ਨਿਕਲ ਕੇ ਵਿਦੇਸ਼ਾਂ ਵਿੱਚ ਨਾ ਪਹੁੰਚ ਜਾਵੇ, ਅਮਰੀਕਾ ਨੂੰ ਇਸ ਦੀ ਬਹੁਤ ਸਖ਼ਤ ਜ਼ਰੁਰਤ ਹੈ। ਉਸ ਨੇ ਗਾਂਧੀਵਾਦੀ ਤਰੀਕੇ ਨਾਲ ਪੂਰਾ ਮੱਧ ਏਸ਼ੀਆ ਹਿਲਾ ਕੇ ਰੱਖ ਦਿਤਾ, ਉਹ ਵੀ ..... ਬਿਨਾਂ ਖੜਕ ਬਿਨਾਂ ਢਾਲ.. ਪੂਰੇ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰਕੇ ਉਸ ਨੇ ਮਿਸਰ, ਯਮਨ, ਟੂਨੀਸ਼ੀਆ, ਲੀਬੀਆ, ਸਾਊਦੀ ਅਰਬ, ਗੱਲ ਕੀ ਸਾਰੇ ਪੁਰਾਣੇ ਹਾਕਮ ਹਿਲਾ ਕੇ ਰੱਖ ਦਿਤੇ। ਜਨਤਾ ਨੂੰ ਫੜਾ ਕੇ ਗਾਂਧੀ ਜੀ ਦੀ ਐਨਕ ਉਹ ਉਹਨਾਂ ਦੇਸ਼ਾਂ ਦੇ ਤੇਲ ਖੂਹਾਂ ਦੀ ਦੌਲਤ ਉਪਰ ਕਬਜ਼ਾ ਕਰਨਾ ਚਾਹ ਰਹੇ ਹਨ। ਇਸੇ ਵਾਸਤੇ ਉਸ ਨੇ ਅਫਗਾਨਿਸਤਾਨ ਤੇ ਈਰਾਕ ਉਪਰ ਲੱਖਾਂ ਟਨ ਬਾਰੂਦ ਫੂਕਿਆ। ਅਸਲ ਲੜਾਈ ਦਾ ਮੁੱਦਾ ਤਾਂ ਇਹੋ ਹੈ, ਹੋਰ ਚਾਹੇ ਕੋਈ ਕੁਝ ਵੀ ਕੇ। ਗਾਂਧੀ ਦੀ ਐਨਕ ਉਹਨਾਂ ਲਈ ਬੜੇ ਕੰਮ ਦੀ ਚੀਜ਼ ਹੈ। ਤੇ ਜੇ ਇਹ ਕਿਸੇ ਦੇਸੀ ਬੰਦੇ ਦਾ ਕੰਮ ਹੈ ਤਾਂ ਖਾਤਰ ਜਮ੍ਹਾ ਰੱਖੋ, ਭਾਰਤ ਵਿੱਚ ਇਸ ਦੀ ਲੋੜ ਸਿਰਫ਼ ਉਸ ਆਸ਼ਰਮ ਨੂੰ ਹੀ ਹੈ ਜਿੱਥੋਂ ਇਹ ਚੋਰੀ ਹੋਈ ਹੈ।

Thursday, January 22, 2015

ਡੰਡੇ ਵਾਲੀ ਭੈਣ ਜੀ

ਸ. ਸੁਦੀਪ
________________________________________

ਜਦੋਂ ਉਸ ਨੇ ਸਕੂਲ ਵਿੱਚ ਪੈਰ ਪਾਇਆਸਾਰਾ ਸਕੂਲ ਉਸ ਦਾ ਦੀਵਾਨਾ ਹੋ ਗਿਆ। ਜਿਵੇਂ ਚੰਦ ਚੜ੍ਹ ਆਇਆ ਹੋਵੇ। ਉਸ ਦੇ ਆਉਣ ਤੋਂ ਪਹਿਲਾਂ ਸਕੂਲ ਵਿੱਚ ਭੈਣ ਜੀਆਂ ਹੁੰਦੀਆਂ ਸਨ। ਵਡੇ ਵੱਡੇ ਝੋਲੇ ਵਾਲੀਆਂਥੈਲੇ ਜਿਹੇਜਿਸ ਵਿਚ ਉਹਨਾਂ ਦਾ ਨਿੱਕ ਸੁਕ ਹੁੰਦਾ ਸੀ। ਬੁਣਤੀ ਵਾਲਿਆਂ ਸਿਲਾਈਆਂਅੱਧ ਬੁਣਿਆ ਸਵੈਟਰਜਾਂ ਕੋਟੀਛੋਟਾ ਜਿਹਾ ਤੌਲੀਆਸਿਰ ਦਾ ਸਕਾਰਫਰੋਟੀ ਵਾਲਾ ਡਿੱਬਾ ਸਿਲਵਰ ਦਾਭਰ ਸਰਦੀ ਵਿੱਚ ਸ਼ਾਲਤੇ ਉਸ ਦੇ ਨਾਲ ਹੀ ਦੂਹਰਾ ਕਰਕੇ ਪਾਇਆ ਹੋਇਆ ਪਰਸ। ਇਕ ਜਾਂ ਦੋ ਰਜਿਸਟਰ ਜਿਹਨਾਂ ਉਪਰ ਕਿਸੇ ਪੰਜਾਬੀ ਜਾਂ ਹਿੰਦੀ ਦੇ ਅਖਬਾਰ ਦੀ ਜਿਲਦ ਚੜ੍ਹੀ ਹੋਣੀਜਿਸ ਉਪਰ ਛਪੀਆਂ ਪੁਠੀਆਂ ਸਿਧੀਆਂ ਰੰਗਦਾਰ ਤਸਵੀਰਾਂ ਤੋਂ ਹੀ ਰਜਿਸਟਰਾਂ ਦੀ ਪਛਾਣ ਕੀਤੀ ਜਾਂਦੀ 

ਗਰਮੀਆਂ ਵਿੱਚ ਇਹ ਥੈਲਾ ਹੌਲਾ ਹੋ ਜਾਂਦਾਇਸ ਵਿੱਚ ਪਰਸ ਤਾਂ ਰਹਿੰਦਾ ਪਰ ਸਵੈਟਰ ਦੀ ਬਜਾਏ ਇਕ ਖਜੁਰੀ ਪੱਖੀ,ਕੁਝ ਨਿੰਬੂਇਕ ਕਰਦ ਜਾਂ ਚਾਕੂਭੈਣ ਜੀ ਜਿਥੇ ਜਿੱਥੇ ਜਾਦੇ ਉਹਨਾਂ ਦਾ ਝੋਲਾ ਉਹਨਾਂ ਦੇ ਨਾਲ ਜਾਂਦਾ। ਦੋ ਜੁਆਕਾ ਨੇ ਇਕ ਨੇ ਕੁਰਸੀ ਚੁਕਣੀ ਤੇ ਦੂਜੇ ਨੇ ਝੋਲਾ ਤੇ ਭੈਣ ਜੀ ਨੇ ਇਕ ਕਲਾਸ ਤੋਂ ਚੋਂ ਦੂਜੀ ਕਲਾਸ ਵਿੱਚ ਤਬਦੀਲ ਹੋ ਜਾਣਾ। ਝੋਲਾ ਉਹਨਾਂ ਕੁਰਸੀ ਦੀ ਬਾਹੀ ਜਾਂ ਕੁਰਸੀ ਦੀ ਢੋਅ ਨਾਲ ਟੰਗ ਲੈਣਾ ਤੇ ਮੇਜ਼ ਉਪਰ ਲਤਾਂ ਰੱਖ ਕੇ ਬਚਿਆਂ ਨੂੰ ਪੜ੍ਹਣ ਨੂੰ ਕਹਿ ਦੇਣਾ ਇਹ ਸਕੂਲ ਗਰਮੀਆਂ ਸਰਦੀਆਂ ਇਵੇਂ ਹੀ ਚਲਦੀਆਂ 

ਜਦੋਂ ਬਰਸਾਤ ਹੋਣੀ ਤਾਂ ਭੈਣ ਜੀਆਂ ਨੇ ਆਪਣੇ ਨਾਲ ਕਾਲੇ ਕੱਪੜੇ ਦੀ ਛਤਰੀ ਲੈ ਕੇ ਆਉਣਾ। ਬੱਚੇ ਸੋਚਦੇਬਿਜਲੀ ਲਿਸ਼ਕਦੀ ਹੈਬੱਦਲ ਗੱਜਦਾ ਹੈਕਹਿੰਦੇ ਕਾਲੇ ਕੱਪੜੇ ਉਪਰ ਬਿਜਲੀ ਡਿਗ ਪੈਂਦੀ ਹੈ ਪਰ ਭੈਣ ਜੀਆਂ ਨੂੰ ਇਹ ਬਿਜਲੀ ਕੁਝ ਨਹੀਂ ਕਹਿੰਦੀ। ਏਹਨਾਂ ਦੀ ਛੱਤਰੀ ਉਪਰ ਕਿਉਂ ਨਹੀਂ ਡਿਗਦੀ ਬਿਜਲੀ। ਸਾਰਾ ਦਿਨ ਇਸ ਬਾਰੇ ਉਹ ਸੋਚਦੇ ਤੇ ਫੇਰ ਕੋਈ ਕੋਲੋਂ ਆਖਦਾ ਕਿ ਭੈਣ ਜੀ ਦੀ ਛਤਰੀ ਵਿੱਚ ਲੋਹੇ ਦੀਆਂ ਤਾਰਾਂ ਹੁੰਦੀਆਂ ਹਨ ਇਸ ਲਈ ਬਿਜਲੀ ਇਸ ਨੂੰ ਛੋਹ ਨਹੀਂ ਸਕਦੀ। ਜੇ ਆਵੇ ਵੀ ਤਾਂ ਇਹ ਤਾਰਾਂ ਚੋਂ ਹੋ ਕੇ ਡੰਡੇ ਵਿੱਚ ਚਲੀ ਜਾਂਦੀ ਹੈ ਛੱਤਰੀ ਦੇ ਦਸਤੇ ਵਿੱਚ ਰੱਖੀ ਬੈਟਰੀ ਇਸ ਨਾਲ ਚਾਰਜ ਹੋ ਜਾਂਦੀ ਹੈ। ਬੱਚੇ ਕੁਝ ਸੋਚਦੇ ਫੇਰ ਸਾਰਾ ਦਿਨ ਕਾਨਾਫੂਸੀ ਕਰਦੇ ਰਹਿੰਦੇ। ਸਕੂਲ ਵਿੱਚ ਭੈਣ ਜੀ ਭੈਣ ਜੀ ਹੁੰਦੀ ਰਹਿੰਦੀ
ਪਰ ਅੱਜ ਜਦੋਂ ਉਸ ਦਾ ਸਕੂਲ ਵਿੱਚ ਆਉਣਾ ਹੋਇਆਸਾਰੇ ਸਕੂਲ ਨੂੰ ਚਾਅ ਚੜ੍ਹ ਗਿਆ। ਸਕੂਲ ਦੇ ਮਾਸਟਰ ਜੀ ਨੇ ਉਸ ਨੂੰ ਭੈਣ ਜੀ ਦੀ ਬਜਾਏ ਮੈਡਮ ਕਿਹਾ। ਦੋ ਬਚਿਆਂ ਨੂੰ ਬੁਲਾਇਆ ਤੇ ਕਿਹਾ ਕਿ ਜਾਹ ਜਾ ਕੇ ਬੰਸੀ ਦੀ ਦੁਕਾਨ ਤੋਂ ਦੋ ਠੰਢੇ ਲੈ ਕੇ ਆ। ਗਰਮੀ ਬੜੀ ਹੈ
- ‘ਠੰਢੇਮਾਸਟਰ ਜੀ ਉਹ ਕੀ ਹੁੰਦੇ ਆ
ਕੈਂਪੇ
ਕੈਂਪੇਤੈਨੂੰ ਕੈਂਪੇ ਦਾ ਨਹੀਂ ਪਤਾਉਲੂ ਕਿਸੇ ਥਾਂ ਦਾ
ਨਹੀਂ ਮਾਸਟਰ ਜੀਤੁਸੀਂ ਦਸੋਠੀਪੇ ਵਾਲੇ ਜਾਂ ਗੋਲੀ ਵਾਲੇ
ਠੀਪੇ ਵਾਲੇ, ...

ਮਾਸਟਰ ਜੀ ਨੇ ਖਿਸਿਆਨਾ ਜਿਹਾ ਹੱਸਦੇ ਹੋਏ ਮੈਡਮ ਵੱਲ ਵੇਖਦੇ ਹੋਏ ਅੱਖ ਦਾ ਇਸ਼ਾਰਾ ਕਰਦੇ ਹੋਏ ਕਿਹਾ। ਕੁਝ ਨਹੀਂ ਕਰਦੇ ਇਹ ਜੁਆਕਕੰਮ ਤਾਂ ਆਉਂਦਾ ਹੀ ਨਹੀਂ ਸਾਰਾ ਦਿਨ ਦੁੜੰਗੇਕਦੇ ਗੋਲੀਆਂ ਤੇ ਕਦੇ ਗੁੱਲੀ ਡੰਡਾਪੜ੍ਹਨ ਲਿਖਣ ਤਾਂ ਪਤਾ ਲੱਗੇ। ਕੰਮ ਨੂੰ ਕਹੋ ਤਾਂ ਮੌਤ ਪੈ ਜਾਂਦੀ ਹੈ
ਮਾਸਟਰ ਜੀ ਹੇਜ ਦਿਖਾ ਰਹੇ ਸਨ। ਮੈਡਮ ਉਪਰ ਉਹ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਥੋਹੜੀ ਦੇਰ ਬਾਅਦ ਮੁੰਡਾ ਦੋ ਲਾਲ ਬੋਤਲਾਂ ਲੈ ਆਇਆ। ਉਸ ਦੀਆਂ ਠੀਪੀਆਂ ਖੁਲ੍ਹੀਆਂ ਹੋਈਆਂ ਸਨਜਿਹੜੀਆਂ ਉਸ ਨੇ ਭੁੰਞੇ ਡਿਗਦਿਆਂ ਹੀ ਚੁਕ ਕੇ ਅਗਲੀ ਜੇਬ ਵਿੱਚ ਪਾ ਲਈਆਂ
ਮਾਸਟਰ ਜੀ ਨੇ ਦੇਖਿਆ ਕਿ ਬੋਤਲਾਂ ਆਮ ਸੋਡੇ ਦੀਆਂ ਬੋਤਲਾਂ ਸਨਦੇਸੀਮੁੰਡਾ ਵਿਚਾਰਾ ਨਾ ਸਮਝ ਸੀਗੁਸਾ ਤਾਂ ਬਹੁਤ ਆਇਆਉਸ ਉਪਰਇਕ ਮੋਟੀ ਜਿਹੀ ਗਾਹਲ ਉਹਨਾਂ ਨੇ ਮਨ ਵਿੱਚ ਕਢੀ ਤੇ ਬੋਤਲ ਮੈਡਮ ਵੱਲ ਵਧਾ ਦਿਤੀ

ਸਾਰੇ ਸਕੂਲ ਵਿੱਚ ਗੱਲ ਧੁੰਮ ਗਈ ਕਿ ਮੈਡਮ ਆਏ ਹਨਨਵੇਂਪਟਿਆਂ ਵਾਲੇ ਮੈਡਮ। ਹਾਲੇ ਬਚਿਆਂ ਨੂੰ ਇਹ ਨਹੀਂ ਸੀ ਪਤਾ ਪਰ ਭੈਣ ਜੀ ਆਪੋ ਵਿੱਚ ਘੁਸਰ ਮੁਸਰ ਕਰ ਰਹੇ ਸਨ ਤੇ ਬੱਚਿਆਂ ਤੋਂ ਕੋਈ ਗੱਲ ਗੁੱਝੀ ਨਹੀਂ ਸੀ ਰਹਿ ਸਕਦੀ। ਜਲਦੀ ਇਹ ਇਹ ਗੱਲ ਸਾਰੇ ਸਕੂਲ ਵਿੱਚ ਮੁੰਡਿਆਂ ਕੁੜੀਆਂ ਨੇ ਆਪੋ ਵਿੱਚ ਵੰਡ ਲਈਕਿ ਸਕੂਲ ਵਿੱਚ ਇਕ ਨਵੀਂ ਅਧਿਆਪਕਾ ਆਈ ਹੈ। ਉਸ ਦਾ ਨਾਂ ਤਨੂ ਮੈਡਮ ਹੈਉਸ ਦੇ ਪਰਸ ਦਾ ਰੰਗ ਨੀਲਾ ਹੈ। ਉਸ ਨੇ ਸੈਂਡਲ ਵੀ ਨੀਲੇ ਰੰਗ ਦੇ ਪਾਏ ਹੋਏ ਹਨ। ਉਹ ਡਾਕਟਰ ਗੁਪਤਾ ਦੀ ਨੂੰਹ ਹੈ ਤੇ ਉਸ ਦਾ ਤਾਜ਼ਾ ਵਿਆਹ ਹੋਇਆ ਹੈ ਕੁਝ ਗੱਲਾਂ ਭੈਣ ਜੀਆਂ ਤੋਂ ਪਤਾ ਲਗੀਆਂ ਤੇ ਕੁਝ ਬਚਿਆਂ ਨੇ ਆਪਣੇ ਅੰਦਾਜ਼ੇ ਘੜ ਲਏ

ਲਾਲ ਰੰਗ ਦਾ ਚੂੜਾ ਤੇ ਨੀਲੇ ਰੰਗ ਦੀ ਸਾੜੀ ਤੋਂ ਵੀ ਬਚਿਆਂ ਨੂੰ ਪਤਾ ਲਗ ਗਿਆ ਕਿ ਤਨੂ ਦਾ ਨਵਾਂ ਨਵਾਂ ਵਿਆਹ ਹੋਇਆ ਹੈ। ਉਹ ਸਕੂਲ ਵਿੱਚ ਅਧਿਆਪਕਾ ਬਣ ਕੇ ਆਈ ਸੀ ਇਸ ਦਾ ਅੰਦਾਜ਼ਾ ਵੀ ਲਗ ਗਿਆ ਜਦੋਂ ਮਾਸਟਰ ਜੀ ਨੇ ਤਨੂੰ ਮੈਡਮ ਦੀ ਜਾਣ ਪਛਾਣ ਬਾਕੀ ਭੈਣ ਜੀਆਂ ਨਾਲ ਕਰਾਈ
ਸਕੂਲ ਦਾ ਨਿਰੀਖਣ ਕਰਦੀ ਜਦੋਂ ਮੈਡਮ ਸਕੂਲ ਦੇ ਗਿੱਲੇ ਕੱਚੇ ਮੈਦਾਨ ਵਿਚ ਚਲ ਰਹੀ ਸੀ ਤਾਂ ਉਸ ਦੇ ਸੈਂਡਲਾਂ ਦੀ ਅੱਡੀ ਗਿੱਲੀ ਮਿਟੀ ਵਿੱਚ ਅਧੀ ਤੋਂ ਵੱਧ ਧਸ ਜਾਂਦੀ ਤੇ ਉਸ ਦੇ ਬਾਅਦ ਇਹ ਪਤਾ ਲਗ ਜਾਂਦਾ ਕਿ ਇਸ ਰਸਤੇ ਤੋਂ ਤਨੂ ਮੈਡਮ ਲੰਘ ਕੇ ਗਈ ਹੈ। ਦੂਸਰੇ ਬੰਦੇ ਨੂੰ ਤਾਂ ਇਹ ਭੁਲੇਖਾ ਲਗਦਾ ਸੀ ਕਿ ਜਿਵੇਂ ਕੋਈ ਕਾਂ ਲੰਘ ਕੇ ਗਿਆ ਹੋਵੇ

ਮੈਡਮ ਇਹ ਨੇ ਬਲਵਿੰਦਰ ਭੈਣ ਜੀਇਸ ਸਕੂਲ ਦੇ ਸਾਰਾ ਕੁੱਝਸੱਭ ਤੋਂ ਪੁਰਾਣੇ ਹਨ। ਤੇ ਭੈਣ ਜੀ ਇਹ ਹਨ ਤਨੂ ਮੈਡਮਅੱਜ ਹੀ ਜੁਆਇਨ ਕੀਤਾ ਹੈ
ਜੀ ਆਇਆਂ ਨੂੰਬਹੁਤ ਚੰਗਾ ਕੀਤਾਸਾਡੇ ਸਕੂਲ ਵਿੱਚ ਤਾਂ ਜਲਦੀ ਕੋਈ ਆਉਂਦਾ ਨਹੀ। ਪਿੰਡ ਦੇ ਛਪੜ ਦੇ ਪਾਰ ਹੈ ਨਾ ਇਸੇ ਲਈ
ਨਹੀਂ ਐਸੀ ਕੋਈ ਬਾਤ ਨਹੀਂਸੋਚਾ ਕਿ ਗਰ ਪਰ ਬੈਠੀ ਬੈਠੀ ਬੋਰ ਹਾ ਜਾਊਂਗੀ ਸੋਇਸੀ ਲਿਏ ਮੈਨੇ ਅੰਕਲ ਕੋ ਬੋਲ ਕਰ ਜਾਬ ਜੁਆਇਨ ਕਰ ਲੀ
ਬੱਚੇ ਇਸ ਨਵੀਂ ਭਾਸ਼ਾ ਤੋਂ ਜਾਣੂ ਨਹੀਂ ਸਨ ਉਹ ਘੁਸਰ-ਫੁਸਰ ਕਰਨ ਲਗ ਪਏ। ਪਰ ਉਹ ਇਸ ਗੱਲ ਤੋਂ ਖੁਸ਼ ਸਨ ਕਿ ਉਹਨਾਂ ਨੂੰ ਨਵੀਂ ਮੈਡਮ ਨੂੰ ਏਨੀ ਨੇੜਿਓ ਦੇਖਣ ਦਾ ਮੌਕਾ ਮਿਲਿਆ ਕੁੜੀਆਂ ਉਸ ਦੇ ਵਾਲਉਸ ਦੀਆਂ ਚੂੜੀਆਂਉਸ ਦੇ ਝੁਮਕੇਕਾਂਟੇਉਸਦੇ ਸੈਂਡਲ ਦੇਖ ਰਹੀਆਂ ਸਨ ਇਹ ਸਭ ਕੁਝ ਉਹਨਾਂ ਪਹਿਲਾਂ ਕਿਸੇ ਫੋਟੋ ਵਿੱਚ ਹੀ ਦੇਖਿਆ ਸੀਪਰ ਅੱਜ ਸਾਖਸ਼ਾਤ ਦੇਖ ਰਹੀਆਂ ਸਨ 
ਸ਼ਹਿਰ ਪਿੰਡ ਤੋਂ ਦਸ ਬਾਰਾਂ ਕਿਲੋਮੀਟਰ ਦੂਰ ਸੀਪਿੰਡ ਵਿੱਚ ਕਦੇ ਕਦੇ ਕੋਈ ਵਿਆਹ ਹੁੰਦਾ ਤਾਂ ਉਹ ਏਹ ਸਭ ਕੁਝ ਦੂਰੋਂ ਦੂਰੋਂ ਹੀ ਦੇਖ ਸਕਦੀਆਂ ਸਨ। ਨਾਲੇ ਵਿਆਹਾਂ ਉਪਰ ਵੀ ਪਿੰਡਾਂ ਵਿਚ ਇਸ ਤਰ੍ਹਾਂ ਨਹੀਂ ਸੀ ਸਜਦਾ
ਤੁਸੀਂ ਡਾਕਟਰ ਗੁਪਤਾ ਦੇ ਘਰੋਂ ਹੋ ਨਾ?
ਜੀ ਹਾਂ ਡਾ: ਆਰ ਐਲ ਗੁਪਤਾ ਮੇਰੇ ਫਾਦਰ ਇਨ ਲਾਅ ਨੇ ਤੇ ਡਾ: ਅਨਿਲ ਗੁਪਤਾ ਮੇਰੇ ਹਸਬੈਂਡ
ਅੱਛਾ ਤੁਸੀਂ ਅਨਿਲ ਦੀ ਵਾਈਫ ਹੋ। ਉਹ ਤਾਂ ਮੇਰੇ ਕੋਲ ਪੜ੍ਹਿਆ ਸੀ। ਪੰਜਵੀਂ ਵਿੱਚਮੈਂ ਉਦੋਂ ਸ਼ਹਿਰ ਦੇ ਪ੍ਰਾਇਮਰੀ ਸਕੂਲ ਵਿੱਚ ਸੀ 
ਪਰ ਉਹ ਤਾਂ ਕਹਿੰਦੇ ਸਨ ਕਿ ਉਹ ਸੇਕਰਡ ਹਾਰਟ ਵਿੱਚ ਪੜ੍ਹੇ ਹਨ
ਸੇਕਰਡ ਹਾਰਟ ਵਿਚ ਤਾਂ ਸੀ ਪਰ ਉਦੋਂ ਉਸ ਨੇ ਪੰਜਵੀਂ ਪਾਸ ਦੇ ਸਰਟੀ ਫਿਕੇਟ ਦੀ ਲੋੜ ਸੀ ਰੂਰਲ ਸਰਟੀਫਿਕੇਟ ਵਾਸਤੇਪੰਜਵੀਂ ਅੱਠਵੀ-ਦਸਵੀਂ ਪਿੰਡ ਦੇ ਸਕੂਲ ਦੀ ਹੋਣੀ ਚਾਹੀਦੀ ਹੈ। ਸੋ ਉਸ ਨੂੰ ਇਸੇ ਸਕੂਲ ਦਾ ਸਟੂਡੈਂਟ ਦਿਖਾ ਕੇ ਪੰਜਵੀ ਪਾਸ ਕਰਵਾਈ ਸੀ। ਉਦੋਂ ਉਹ ਮੇਰੇ ਕੋਲ ਤਿੰਨ ਚਾਰ ਮਹੀਨੇ ਲਈ ਆਇਆ ਸੀ 
ਓ ਕੇ. ਇਹ ਨਹੀਂ ਸੀ ਦਸਿਆ ਉਹਨਾਂ ਨੇ
ਤੁਸੀਂ ਕਿਹੜੇ ਸ਼ਹਿਰ ਤੋਂ ਹੋ
ਮੈਂ ਪਠਾਨਕੋਟ ਤੋਂ ਹਾਂ
ਤੁਸੀਂ ਡਾਕਟਰੀ ਨਹੀਂ ਕੀਤੀ?
ਨਹੀਂ ਮੈਨੂੰ ਪੜ੍ਹਾਉਣ ਦਾ ਸ਼ੌਕ ਸੀ। ਮੇਰੇ ਪਾਪਾ ਹੈਡਮਾਸਟਰ ਸਨਸੋ ਮੈਂ ਤਾਂ ਬੀ ਐਡ ਹੀ ਕੀਤੀ ਸੱਭ ਕੁਝ ਛੱਡ ਛਡਾ ਕੇ
ਬੜੀ ਚੰਗੀ ਗੱਲ ਹੈਕੀ ਨਾਂ ਹੈ ਪਾਪਾ ਦਾਕਿਹੜੇ ਸਕੂਲ ਵਿੱਚ ਹਨ?
ਜੇ ਐਲ ਸ਼ੁਕਲਾਉਹ ਤਾਂ ਡਿਪਟੀ ਡੀ. ਪੀ ਆਈ. ਤੋਂ ਰੀਟਾਇਰ ਹੋਏ ਹਨ
ਅੱਛਾ ਤੁਸੀਂ ਸ਼ੁਕਲਾ ਸਾਹਿਬ ਦੀ ਬੇਟੀ ਹੋਸਾਡੇ ਸਕੂਲ ਨੂੰ ਅੱਪਗਰੇਡ ਕਰਨ ਵਿੱਚ ਉਹਨਾਂ ਬਹੁਤ ਕੰਮ ਕੀਤਾ। ਸਾਰਾ ਕੰਮ ਰਾਤੋ ਰਾਤ ਹੱਥੋਂ ਹਥੀਂ ਕੀਤਾ
ਪਾਪਾ ਨੂੰ ਤਾਂ ਸ਼ੌਕ ਹੁੰਦਾ ਸੀ ਕੰਮ ਦਾ। ਉਹ ਤਾਂ ਘਰੇ ਵੀ ਫਾਈਲਾਂ ਖੋਹਲ ਕੇ ਬੈਠ ਰਹਿੰਦੇ ਸਨ
ਫੇਰ ਤਾਂ ਤੁਹਾਡੇ ਨਾਲ ਘਰ ਵਾਲੀ ਗੱਲ ਹੈ। ਅਨਿਲ ਆਪਣਾ ਹੀ ਬੱਚਾ ਹੈ। ਤੁਸੀਂ ਦੱਸਣਾ ਉਸ ਨੂੰ ਕਿ ਬਲਵਿੰਦਰ ਮੈਡਮ ਮਿਲੇ ਸਨ
ਓ ਕੇ.
ਤਨੂੰ ਮੈਡਮ ਨੇ ਝੁਕ ਕੇ ਬਲਵਿੰਦਰ ਮੈਡਮ ਦੇ ਪੈਰਾਂ ਨੂੰ ਹੱਥ ਲਗਾਇਆ। ਉਹ ਉਸ ਦੇ ਪਤੀ ਦੇ ਗੁਰੂ ਰਹਿ ਚੁਕੇ ਸਨਬਚਿਆਂ ਨੂੰ ਮੈਡਮ ਦੇ ਵਾਲਾਂ ਉਪਰ ਬੰਨ੍ਹੀ ਡੋਰੀ ਵੀ ਦਿਸ ਗਈ। ਉਹ ਵੀ ਨੀਲੇ ਰੰਗ ਦੀ ਸੀ। ਬਚਿਆਂ ਨੂੰ ਪਾਸੇ ਬਿਠਾ ਕੇ ਤਨੂੰ ਮੈਡਮ ਨਾਲ ਹੀ ਬਲਵਿੰਦਰ ਭੈਣ ਜੀ ਬਾਹਰ ਆ ਗਏ

ਸਕੂਲ ਵਿੱਚ ਤਨੂੰ ਮੈਡਮ ਦੇ ਆਉਣ ਨਾਲ ਤਬਦੀਲੀ ਦਾ ਦੌਰ ਸ਼ੁਰੂ ਹੋ ਗਿਆ। ਸਕੂਲ ਦੇ ਫੰਡ ਚੋਂ ਕਮਰਿਆਂ ਨੂੰ ਸਫੇਦੀ ਕਰਵਾ ਦਿਤੀ ਗਈ। ਬੋਰਡਾਂ ਦਾ ਚਿਟਾ ਹੋ ਰਿਹਾ ਰੰਗ ਨੂੰ ਗੂ੍ੜ੍ਹਾ ਕਾਲਾ ਕਰਵਾ ਦਿਤਾ ਗਿਆ। ਇਹ ਤਬਦੀਲੀ ਰਾਤੋ ਰਾਤ ਵਾਪਰੀ। ਦਫਤਰ ਤੇ ਜਮਾਤਾਂ ਲਈ ਪਲਾਸਟਿਕ ਦਿਆਂ ਕੁਰਸੀਆਂ ਆ ਗਈਆਂ ਤੇ ਉਹਨਾਂ ਲੱਕੜ ਦੀ ਹੁਲਾਰੇ ਖਾਂਦੀਆਂ ਕੁਰਸੀਆਂ ਦੀ ਥਾਂ ਲੈ ਲਈ ਜਿਹਨਾਂ ਦੀ ਬੈਂਤ ਟੁੱਟ ਚੁਕੀ ਸੀਕੁਝ ਇਕ ਉਪਰ ਤਾਂ ਬਚਿਆਂ ਦੀਆਂ ਫਟੀਆਂ ਰੱਖ ਕੇ ਹੀ ਗੁਜ਼ਾਰਾ ਚਲਾਇਆ ਜਾਂਦਾ ਸੀਸਕੂਲ ਦਾ ਕਾਇਆ ਕਲਪ ਐਤਵਾਰ ਦੇ ਨਾਲ ਲਗਦੀ ਛੁਟੀ ਦੇ ਦੋ ਦਿਨਾਂ ਵਿੱਚ ਕਰ ਦਿਤਾ ਗਿਆ

ਤਨੂੰ ਮੈਡਮ ਨੇ ਸੋਮਵਾਰ ਜੁਆਇਨ ਕਰਨਾ ਸੀ। ਸਤੰਬਰ ਦੇ ਆਖਰੀ ਦਿਨ ਸਨ। ਮੀਂਹ ਪੈ ਕੇ ਹਟਿਆ ਸੀ ਬੱਦਲ ਵਾਈ ਸੀਤਨੂੰ ਮੈਡਮ ਆਪਣੀ ਨਵੀਂ ਮੋਪੇਡ ਲੈ ਕੇ ਸਕੂਲ ਦੇ ਗੇਟ ਰਾਹੀਂ ਅੰਦਰ ਆਈ ਚਮਕੀਲੇ ਪੀਲੇ ਰੰਗ ਛਤਰੀ ਨਾਲ ਉਸ ਨੇ ਆਪਣੇ ਆਪ ਨੂੰ ਹੋ ਰਹੀ ਕਿਣ ਮਿਣ ਤੋਂ ਬਚਾਉਂਦੀ ਉਹ ਦਫਤਰ ਵਿੱਚ ਆਈ। ਹਾਲਾ ਕਿ ਗੇਟ ਤੋਂ ਦਫਤਰ ਤੱਕ ਦਾ ਰਸਤਾ ਬਹੁਤਾ ਨਹੀਂ ਸੀ ਫਿਰ ਵੀ ਉਸ ਦੇ ਪੈਰ ਤਕਰੀਬਨ ਤਕਰੀਬਨ ਚਿਕੜ ਨਾਲ ਭਰ ਗਏ ਸਨ। ਸਕੂਲ ਵਿੱਚ ਪੁਆਈ ਤਾਜ਼ੀ ਮਿੱਟੀ ਉਸ ਦੇ ਪੈਰਾਂ ਨਾਲ ਇੰਜ ਚਿੰਬੜ ਗਈ ਸੀ ਜਿਵੇਂ ਉਸ ਨੂੰ ਵੀ ਤਨੂੰ ਮੈਡਮ ਬਹੁਤ ਪਸੰਦ ਆ ਗਈ ਹੋਵੇ। ਨਵੇਂ ਸੈਂਡਲ ਲਿੱਬੜ ਗਏ ਸਨ। ਛੱਤਰੀ ਉਸ ਨੇ ਬਾਹਰ ਰੱਖ ਦਿਤੀ। ਉਸ ਚੋਂ ਪਾਣੀ ਚੋਅਰਿਹਾ ਸੀ। ਦੋ ਘੰਟੇ ਦਫਤਰ ਵਿੱਚ ਬਿਤਾ ਕੇਜਦੋਂ ਅੱਧੀ ਛੁੱਟੀ ਹੋਣ ਵਾਲੀ ਸੀ ਤਾਂ ਉਹ ਦਫਤਰ ਦੇ ਕਮਰੇ ਚੋਂ ਬਾਹਰ ਆਈ। ਮਾਸਟਰ ਜੀ ਮੈਡਮ ਨੂੰ ਅੱਗੇ ਹੋ ਹੋ ਕੇ ਸਕੂਲ ਵਿੱਚ ਕੀਤੇ ਕਾਇਆ ਕਲਪ ਦੀ ਤਸਵੀਰ ਦਿ਼ਖਾ ਰਹੇ ਸਨ 

ਸਾਰੇ ਸਕੂਲ ਨੂੰ ਸਫੇਦੀ ਕਰਵਾ ਦਿਤੀ ਹੈ। ਬੋਰਡਾਂ ਦਾ ਰੰਗ ਵੀ ਖਰਾਬ ਹੋ ਗਿਆ ਸੀ। ਪਾਣੀ ਦਾ ਨਲਕਾ ਵੀ ਠੀਕ ਕਰਾ ਦਿਤਾ ਹੈ
ਪਾਣੀ ਦਾ ਨਲਕਾਕੀ ਇਸ ਸਕੂਲ ਵਿੱਚ ਪਾਣੀ ਨਹੀਂ ਮਿਲਦਾ?
ਪਾਣੀ ਮਿਲਦਾ ਹੈ। ਦੇਖੋ ਨਾ ਕਿੰਨੇ ਬੱਚੇ ਹਨਹਮੇਸ਼ਾ ਪਿਆਸੇ ਕਾਂਜਦੋਂ ਦੇਖੋ ਛੁੱਟੀ ਮੰਗਣ ਦੀ ਕਾਹਲ ਪਈ ਰਹਿੰਦੀ ਹੈ
ਫਿਲਟਰ ਤਾਂ ਨਹੀਂ ਹੋਣੈਂ ਸਕੂਲ ਵਿੱਚ?
ਫਿਲਟਰਨਹੀਂ ਜੀ ਉਹ ਤਾਂ ਨਹੀਂ ਹੈ ਸਕੂਲ ਵਿੱਚ ਐਤਕੀਂ ਫੰਡ ਆਏ ਉਹ ਵੀ ਲਵਾ ਦੇਵਾਂਗੇ ਵੈਸੇ ਸਰਪੰਚਾਂ ਦੇ ਘਰ ਵਿੱਚ ਫਿਲਟਰ ਲਗਿਆ ਹੋਇਆਂਆਪਾਂ ਉਹਨਾਂ ਦੇ ਘਰੋਂ ਵੀ ਪਾਣੀ ਮੰਗਵਾ ਸਕਦੇ ਹਾਂ। ਸਕੂਲ ਵਿੱਚ ਇਕ ਰਹਿਬਰ ਖਰੀਦ ਕੇ ਉਸ ਵਿੱਚ ਸਟਾਫ ਵਾਸਤੇ ਤਾਂ ਪਾਣੀ ਰੱਖ ਹੀ ਸਕਦੇ ਹਾਂ
ਨਹੀਂ ਛੱਡੋਮੈਂ ਆਪਣੇ ਲਈ ਘਰੋਂ ਦੋ ਬੋਤਲਾਂ ਲੈ ਆਇਆ ਕਰਾਂਗੀ। ਵੈਸੇ ਸਕੂਲ ਦਾ ਟਾਈਮ ਕੀ ਹੈ?
ਸਵੇਰੇ ਸਾਢੇ ਸੱਤ ਵਜੇ ਗਰਮੀਆਂ ਵਿੱਚ ਤੇ ਨੌਂ ਵਜੇ ਸਰਦੀਆਂ ਵਿੱਚ
ਐਨੀ ਸੁਵਖਤੇਮੈਨੂੰ ਤਾਂ ਆਦਤ ਨਹੀਂ ਸਵੇਰੇ ਜਲਦੀ ਜਲਦੀ ਉੱਠਣ ਦੀਮੈਂ ਤਾਂ ਬਹੁਤ ਦੇਰ ਤੱਕ ਨੀਂਦ ਲੈਂਦੀ ਹਾਂ
ਕੋਈ ਗੱਲ ਨਹੀਂ ਤੁਸੀਂ ਨੌਂ ਵਜੇ ਤੱਕ ਆ ਜਾਇਆ ਕਰਨਾ। ਬੱਸ ਸ਼ਹਿਰ ਦੇ ਅੱਡੇ ਤੋਂ ਚਲ ਕੇ ਨੌਂ ਵਜੇ ਤੱਕ ਪਹੁੰਚਦੀ ਹੈਕੋਈ ਪੁਛੇ ਤਾਂ ਕਹਿ ਦਿਆਂ ਕਰਾਂਗੇ ਕਿ ਬੱਸ ਲੇਟ ਹੈਮੈਡਮ ਬੱਸ ਤੇ ਆਉਂਦੇ ਹਨ
ਨਹੀਂ ਇਹ ਚੰਗੀ ਗੱਲ ਨਹੀਂ ਮੇਰੇ ਕੋਲ ਆਪਣੀ ਮੋਪੇਡ ਹੈਮ ਡਾ: ਸਾਹਿਬ ਤਾਂ ਆਖਦੇ ਸੀ ਕਿ ਗੱਡੀ ਲੈ ਜਾਇਆ ਕਰਾਂ ਪਰ ਮੈਨੂੰ ਹਾਲੇ ਝਾਕਾ ਹੈ ਸੋ ਮੋਪੇਡ ਹੀ ਠੀਕ ਹੈ

ਦੋਵੇਂ ਗੱਲਾਂ ਕਰਦੇ ਕਰਦੇ ਸਕੂਲ ਦਾ ਮੁਆਇਨਾ ਕਰੀ ਜਾ ਰਹੇ ਸਨ। ਬੱਚੇ ਜਮਾਤਾਂ ਚੋਂ ਨਿਕਲ ਨਿਕਲ ਕੇ ਮੈਡਮ ਨੂੰ ਦੇਖ ਕੇ ਖੁਸ਼ ਹੋ ਰਹੇ ਸਨ। ਪਿੰਡ ਵਿੱਚ ਇਹ ਗੱਲ ਧੁੰਮ ਗਈ ਸੀ ਕਿ ਸਕੂਲ ਵਿੱਚ ਨਵੀਂ ਮੈਡਮ ਆਈ ਹੈ। ਬਚਿਆਂ ਨੇ ਮੈਡਮ ਦੀ ਸਿਫ਼ਤ ਦੇ ਪੁਲ ਬੰਨ੍ਹ ਦਿਤੇ ਸਨ ਮਾਂਪਿਆਂ ਨੂੰ ਖੁਸ਼ੀ ਸੀ ਕਿ ਹੁਣ ਉਹਨਾਂ ਦੇ ਬੱਚੇ ਵੀ ਵਧੀਆ ਪੜ੍ਹਾਈ ਤੇ ਰਹਿਣ ਸਹਿਣ ਵਿੱਚ ਨਵੀਆਂ ਆਦਤਾਂ ਸਿਖਣਗੇ। ਆਖਰ ਅਧਿਆਪਕ ਹੀ ਹੁੰਦਾ ਹੈ ਜੋ ਸਕੂਲ ਵਿੱਚ ਬਚਿਆਂ ਉਤੇ ਚੰਗਾ ਪ੍ਰਭਾਵ ਪਾਉਂਦਾ ਹੈ। ਮੈਡਮ ਦੇ ਰੂਪ ਤੇ ਉਸ ਦੇ ਠਾਠ ਬਾਠ ਦੇ ਪਿੰਡ ਦੇ ਲੋਕ ਵੀ ਦੀਵਾਨੇ ਹੋ ਗਏ ਜਾਪਦੇ ਸਨ
ਮੈਡਮ ਨੂੰ ਚੌਥੀ ਜਮਾਤ ਦਿਤੀ ਗਈ। ਅੰਗਰੇਜ਼ੀ ਤੇ ਹਿਸਾਬ ਪੜ੍ਹਾਉਣ ਲਈ। ਸਕੂਲ ਵਿੱਚ ਸਿਰਫ਼ ਮੈਡਮ ਹੀ ਸਨ ਜਿਹਨਾਂ ਐਮ ਏ ਕੀਤੀ ਹੋਈ ਸੀ। ਪੁਰਾਣੀਆਂ ਭੈਣ ਜੀਆਂ ਤਾਂ ਸਿਰਫ਼ ਜੇ ਬੀ ਟੀ ਹੀ ਸਨ। ਨਵੀਂ ਨੀਤੀ ਅਨੁਸਾਰ ਸਕੂਲ ਵਿੱਚ ਇਕ ਅੰਗਰੇਜ਼ੀ ਟੀਚਰ ਦੀ ਲੋੜ ਸੀਤੇ ਹੁਣ ਤੱਕ ਜਿਵੇਂ ਕਿਵੇਂ ਸਰਦਾ ਆ ਰਿਹਾ ਸੀ। ਪਰ ਹੁਣ ਮੈਡਮ ਦੇ ਆਉਣ ਨਾਲ ਇਹ ਘਾਟ ਵੀ ਪੂਰੀ ਕਰ ਹੋ ਗਈ ਜਾਪਦੀ ਸੀ

ਮੈਡਮ ਬੜਾ ਸੋਹਣਾ ਸੋਹਣਾ ਬੋਲਦੇ ਹਨ 
ਪਹਿਲੇ ਪੀਰੀਅਡ ਤੋਂ ਬਾਅਦ ਸਾਰੇ ਸਕੂਲ ਵਿੱਚ ਇਹ ਗੱਲ ਪਹੁੰਚ ਗਈ। ਦੂਜੀਆਂ ਜਮਾਤਾਂ ਦੇ ਬੱਚੇ ਜਾਣ ਬੁਝ ਕੇ ਮੈਡਮ ਦੀ ਜਮਤ ਦੇ ਕੋਲੋਂ ਲੰਘਦੇ ਸਨ। ਇਹ ਦੇਖਣ ਲਈ ਕਿ ਮੈਡਮ ਕਿਵੇਂ ਬੋਲਦੇ ਹਨ

ਮੈਡਮ ਮਾਰਦੇ ਨਹੀਂ। ਬੜਾ ਪਿਆਰ ਕਰਦੇ ਹਨ 
ਸਾਰੀ ਜਮਾਤ ਨੇ ਸਾਰੇ ਸਕੂਲ ਵਿੱਚ ਧੁੰਮਾ ਦਿਤਾ। ਉਹਨਾਂ ਕੋਲੋਂ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ। ਬੱਚੇ ਬਾਰ ਬਾਰ ਮੈਡਮ ਕੋਲ ਆ ਕੇ ਸੁੰਘਣ ਦੀ ਕੋਸ਼ਿਸ਼ ਕਰਦੇ ਕਿ ਇਹ ਖੁਸ਼ਬੂ ਕਿਸ ਚੀਜ਼ ਦੀ ਹੋ ਸਕਦੀ ਹੈ। ਸਾਰਾ ਕਮਰਾ ਨਵੇਂ ਸੈਂਟ ਦੀ ਮਹਿਕ ਨਾਲ ਭਰ ਜਾਂਦਾ। ਮਾਸਟਰ ਜੀ ਵੀ ਬਾਰ ਬਾਰ ਕਿਸੇ ਨਾ ਕਿਸੇ ਬਹਾਨੇ ਮੈਡਮ ਕੋਲ ਆ ਜਾਂਦੇ। ਸਕੂਲ ਦੇ ਕਾਇਆ ਕਲਪ ਵਿੱਚ ਉਹਨਾਂ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਸੀ 

ਸਕੂਲ ਵਿੱਚ ਮੈਡਮ ਦੇ ਆਉਣ ਨਾਲ ਤਬਦੀਲੀ ਨਜ਼ਰ ਆਉਣੀ ਸ਼ੁਰੂ ਹੋ ਗਈ। ਜਮਾਤ ਦੇ ਸਾਰੇ ਬੱਚੇ ਵੇਲੇ ਸਿਰ ਸਕੂਲ ਆਉਣ ਲੱਗ ਪਏਹਾਜ਼ਰੀ ਵੀ ਵੱਧ ਗਈ। ਵਾਹ ਲਗਦੇ ਉਹ ਕੰਮ ਵੀ ਪੂਰਾ ਕਰਨ ਲੱਗ ਪਏ। ਕੁੜੀਆਂ ਤੇ ਮੁੰਡਿਆਂ ਨੇ ਸਜ ਕੇ ਆਉਣਾ ਸ਼ੁਰੂ ਕਰ ਦਿਤਾ। ਮੈਡਮ ਲਈ ਨਵੀਂ ਪਲਾਸਟਿਕ ਦੀ ਕੁਰਸੀ ਜਮਾਤ ਵਿੱਚ ਸਜ ਗਈ ਸੀ। ਕੋਈ ਉਸ ਨੂੰ ਹੱਥ ਨਹੀਂ ਸੀ ਲਾ ਸਕਦਾ। ਇਹ ਮੈਡਮ ਦੀ ਕੁਰਸੀ ਹੈ’ ਏਨਾ ਕਹਿਣਾ ਕਾਫੀ ਸੀ। ਕੁਰਸੀ ਆਪਣੀ ਥਾਂ ਪਈ ਰਹਿੰਦੀ ਸੀ। ਸਕੂਲ ਵਿੱਚ ਸਾਰੇ ਮੈਡਮ ਦੀ ਜਮਾਤਮੈਡਮ ਦਾ ਪਰਸਮੈਡਮ ਦੀ ਕੁਰਸੀਮੈਡਮ ਦਾ ਕਮਰਾਮੈਡਮ ਦੀ ਪਾਣੀ ਵਾਲੀ ਬੋਤਲਮੈਡਮ ਦੀ ਛੱਤਰੀਮੈਡਮ ਦੀ ਸਾੜੀਮੈਡਮ ਦੀਆਂ ਚੂੜੀਆਂਮੈਡਮ ਦਾ ਪੈਨਮੈਡਮ ਦਾ ਰਜਿਸਟਰਮੈਡਮ ਇਕ ਬਰਾਂਡ ਦਾ ਨਾਂ ਬਣ ਗਿਆ ਸੀ। ਜਿੱਥੇ ਮੈਡਮ ਸ਼ਬਦ ਲੱਗ ਗਿਆ ਉਥੇ ਬਾਕੀ ਗੱਲਾਂ ਮੁਕ ਜਾਂਦੀਆਂ ਸਨ 
 ਬੱਚੇ ਖੁਸ਼ ਸਨਇਹ ਮੈਡਮ ਮਾਰਦੀ ਨਹੀਂ ਸੀ। ਜਮਾਤ ਵਿੱਚ ਡੰਡਾ ਨਹੀਂ ਸੀ। ਸਕੂਲ ਵਿਚ ਜਮਾਤ ਦੀ ਹਾਜ਼ਰੀ ਵੱਧ ਗਈ ਸੀ। ਦੋ ਮਹੀਨੇ ਵਿੱਚ ਸਕੂਲ ਨੂੰ ਮੈਡਮ ਦਾ ਨਸ਼ਾ ਹੋ ਗਿਆ ਸੀ। ਸਕੂਲ ਦੀ ਹਰ ਗੱਲ ਉਪਰ ਮੈਡਮ ਦਾ ਪ੍ਰਭਾਵ ਪੈ ਗਿਆ ਸੀ। ਇਕ ਦਿਨ ਕਿਸੇ ਗੱਲ ਤੋਂ ਮੈਡਮ ਨੂੰ ਗੁਸਾ ਆ ਗਿਆ। ਉਹਨਾਂ ਕੋਈ ਗੱਲ ਪੁੱਛੀ ਜਵਾਬ ਜੋ ਮਿਲਿਆ ਮਰਜ਼ੀ ਦਾ ਨਹੀਂ ਸੀ। ਜਮਾਤ ਦਾ ਮਾਨੀਟਰ ਹੀ ਨਾਲਾਇਕ ਹੈ। ਕੋਈ ਕੁਝ ਵੀ ਨਹੀਂ ਸਮਝ ਰਿਹਾ। ਕੁੜੀਆਂ ਹੈਰਾਨ ਸਨ। ਜਦੋਂ ਉਹਨਾਂ ਇਕ ਕੁੜੀ ਨੂੰ ਛੋਟੀ ਜਿਹੀ ਗੱਲ ਤੇ ਚਪੇੜ ਮਾਰ ਦਿਤੀ

ਕਿਉਂ ਦੰਦੀਆਂ ਕੱਢੀ ਜਾਨੀਂ ਹੈਂਹਿੜ ਹਿੜ ਲਾਈ ਹੋਈ ਹੈ
ਮੈਡਮ ਦੀ ਗੱਲ ਸੁਣ ਕੇ ਕੁੜੀ ਹੈਰਾਨ ਰਹਿ ਗਈ। ਮੈਡਮ ਤਾਂ ਇਸ ਤਰ੍ਹਾਂ ਨਹੀਂ ਬੋਲਦੀ। ਉਸ ਨੇ ਦੁਬਾਰਾ ਮੈਡਮ ਵੱਲ ਦੇਖਿਆ
ਇਹ ਕੀ ਲਿਖਿਆਤੈਨੂੰ ਚਾਰ ਸਪੈਲਿੰਗ ਨਹੀਂ ਲਿਖਣੇ ਆਉਂਦੇਅਣਪੜ੍ਹਗੰਵਾਰ ਕਿਸੇ ਥਾਂ ਦੀ 
ਮੈਡਮ ਨੇ ਕੁੜੀ ਦੀ ਕਾਪੀ ਵਗਾਹ ਮਾਰੀ 

ਮੁੰਡਿਆਂ ਨੂੰ ਵੀ ਜਿਵੇਂ ਸੱਪ ਸੁੰਘ ਗਿਆ ਹੋਵੇ। ਉਹ ਵੀ ਨੀਵੀਂ ਪਾਈ ਆਪੋ ਆਪਣੀਆਂ ਕਾਪੀਆਂ ਵਿੱਚ ਧਸੀ ਜਾ ਰਹੇ ਸਨ। ਕੁੜੀ ਜਿਸ ਨੂੰ ਚਪੇੜ ਵੱਜੀ ਸੀ ਉਹ ਰੋ ਰਹੀ ਸੀਅੰਗਰੇਜ਼ੀ ਦੇ ਟੈਸਟ ਚੋਂ ਸਾਰੇ ਬੱਚੇ ਫੇਲ੍ਹ ਹੋ ਗਏ ਸਨ। ਕੱਪ ਦੇ ਸ਼ਬਦ ਜੋੜ ਉਹ ਕੇ ਨਾਲ ਲਿਖ ਰਹੇ ਸਨ। ਸ਼ਟ ਦੇ ਸ਼ਬਦਜੋੜ ਉਹ ਸਟ ਲਿਖ ਰਹੇ ਸਨ 
ਪੈਨਸਿਲ ਲਿਆਮੈਂ ਸਹੀ ਕਰਕੇ ਲਿਖ ਦੇਂਦੀ ਹਾਂ 
ਕੁੜੀ ਨੇ ਝੋਲੇ ਨੂੰ ਫੋਲ ਕੇ ਇਕ ਛੋਟੀ ਜਿਹੀ ਪੈਨਸਿਲ ਕੱਢੀ। ਮਸਾਂ ਦੋ ਕੁ ਇੰਚ ਦੀ ਪੈਨਸਿਲ ਉਹ ਵੀ ਚਿਥੀ ਹੋਈ ਦਾਤਣ ਵਰਗੀ। ਕੁੜੀ ਨੇ ਝਿਜਕਦੀ ਹੋਈ ਨੇ ਉਹ ਪੈਨਸਿਲ ਮੈਡਮ ਦੇ ਅੱਗੇ ਕਰ ਦਿਤੀ। ਏਨੇ ਸੋਹਣੇ ਹੱਥਾਂ ਲਈ ਇਹੋ ਜਿਹੀ ਪੈਨਸਿਲ! ਮੈਡਮ ਨੇ ਆਵ ਨਾ ਦੇਖਿਆ ਤਾਅ ਨਾ ਦੇਖਿਆਕਾੜ ਕਰਦੀ ਇਕ ਹੋਰ ਚਪੇੜ ਉਸ ਕੁੜੀ ਨੂੰ ਕੱਢ ਮਾਰੀ। ਕੁੜੀ ਚਪੇੜ ਦੇ ਜ਼ੋਰ ਨਾਲ ਹੇਠਾਂ ਡਿਗ ਪਈ 

ਮੈਡਮ ਨੇ ਜੋਰ ਕੁਝ ਜ਼ਿਆਦਾ ਹੀ ਲਾ ਦਿਤਾ ਸੀ। ਕੁੜੀ ਡਿਗ ਪਈ ਪਰ ਨਾਲ ਹੀ ਮੈਡਮ ਦੀਆਂ ਚਾਰ ਛੇ ਚੂੜਿਆਂ ਟੋਟੇ ਟੋਟੇ ਹੋ ਕੇ ਖਿੰਡ ਗਈਆਂ। ਕੱਚ ਦੇ ਟੋਟੇ ਉਸ ਦੀ ਬਾਂਹ ਵਿੱਚ ਹੀ ਖੁਭ ਗਏ। ਦਰਵਾਜ਼ੇ ਕੋਲੋਂ ਲੰਘਦੀ ਗੁਲਸ਼ਨ ਭੈਣ ਜੀ ਅੰਦਰ ਆ ਗਈ। ਉਹ ਸਕੂਲ ਵਿੱਚ ਪੰਜਾਬੀ ਪੜ੍ਹਾਉਂਦੀ ਸੀ। ਉਸ ਨੇ ਮੈਡਮ ਦੀ ਬਾਂਹ ਹੱਥ ਵਿੱਚ ਫੜ ਕੇ ਨੀਝ ਨਾਲ ਦੇਖਿਆ ਤੇ ਚੁੰਨੀ ਨਾਲ ਵਗਦੇ ਖੂਨ ਨੂੰ ਪੂੰਝਿਆ
ਇਹ ਏਦਾਂ ਨਹੀਂ ਸੁਧਰਨੇ। ਇਹ ਪਿਆਰ ਦੀ ਭਾਸ਼ਾ ਤਾਂ ਸਮਝਦੇ ਹੀ ਨਹੀਂ। ਮੈਂ ਡੰਡਾ ਭੇਜਦੀ ਹਾਂ। ਕੋਈ ਡਰ ਨਹੀਂ। ਤੁਸੀਂ ਇਸ ਨੂੰ ਮੇਜ਼ ਦੇ ਹੇਠਾਂ ਰੱਖ ਦੇਣਾ। ਕੋਈ ਸਮਝੇਗਾ ਕਿ ਮੇਜ਼ ਤੋਂ ਹੀ ਟੁਟ ਕੇ ਡਿਗਿਆ ਹੈ। ਐਵੇਂ ਕਿਉਂ ਆਪਣੇ ਹੱਥਾਂ ਨੂੰ ਤਕਲੀਫ ਦੇਈ ਜਾਂਦੇ ਹੋ 
ਉਸ ਦਿਨ ਸਕੂਲ ਤੋਂ ਛੁਟੀ ਹੋਈ ਤੋਂ ਦੋ ਤਿੰਨ ਬੱਚੇ ਗਲੀ ਵਿੱਚ ਗੱਲਾਂ ਕਰਦੇ ਸੁਣੇ 
ਐਵੇਂ ਕਹਿੰਦੇ ਸੀ ਮੈਡਮ ਆਈ ਹੈਮੈਡਮ ਆਈ ਹੈ। ਦੇਖੋ ਲਉ 
ਇਕ ਬੱਚਾ ਕਹਿ ਰਿਹਾ ਸੀ
ਇਹ ਵੀ ਡੰਡੇ ਵਾਲੀ ਭੈਣ ਜੀ ਹੀ ਨਿਕਲੀ